10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵੈਟਰਨਰੀ ਯੂਨੀਵਰਸਿਟੀ ਨੇ ਪਸ਼ੂ ਖ਼ੁਰਾਕ ਤਕਨਾਲੋਜੀਆਂ ਬਾਰੇ ਵਿਹਾਰਕ ਸਿਖਲਾਈ ਕਰਵਾਈ

ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਨੇ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਡੇਅਰੀ ਕਿਸਾਨਾਂ ਲਈ ‘ਪਸ਼ੂ ਖੁਰਾਕ’ ਤਕਨਾਲੋਜੀਆਂ” ਬਾਰੇ ਪੰਜ ਦਿਨਾਂ ਵਿਹਾਰਕ ਸਿਖਲਾਈ ਪ੍ਰੋਗਰਾਮ ਵਿਚ ਫੀਡ ਨਿਰਮਾਤਾਵਾਂ ਤੇ ਡੇਅਰੀ ਕਿਸਾਨਾਂ ਸਮੇਤ ਲਗਪਗ 17 ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ। ਸਮਾਪਨ ਸਮਾਰੋਹ ਦੌਰਾਨ, ਵਿਭਾਗ ਦੇ ਮੁਖੀ ਡਾ.

ਅਜੀਤ ਡੈਸਕ 10-11-2026
ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਨੇ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਡੇਅਰੀ ਕਿਸਾਨਾਂ ਲਈ ‘ਪਸ਼ੂ ਖੁਰਾਕ’ ਤਕਨਾਲੋਜੀਆਂ” ਬਾਰੇ ਪੰਜ ਦਿਨਾਂ ਵਿਹਾਰਕ ਸਿਖਲਾਈ ਪ੍ਰੋਗਰਾਮ ਵਿਚ ਫੀਡ ਨਿਰਮਾਤਾਵਾਂ ਤੇ ਡੇਅਰੀ ਕਿਸਾਨਾਂ ਸਮੇਤ ਲਗਪਗ 17 ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ। ਸਮਾਪਨ ਸਮਾਰੋਹ ਦੌਰਾਨ, ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁੰਦਲ ਨੇ ਪਸ਼ੂਆਂ ਦੀ ਉਤਪਾਦਕਤਾ ਤੇ ਮੁਨਾਫ਼ਾ ਵਧਾਉਣ ਲਈ ਵਿਗਿਆਨਕ ਖੁਰਾਕ ਅਭਿਆਸਾਂ ਅਤੇ ਆਧੁਨਿਕ ਪੌਸ਼ਟਿਕ ਤਕਨਾਲੋਜੀਆਂ ਨੂੰ ਅਪਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਡੇਅਰੀ ਫਾਰਮਿੰਗ ਭਾਈਚਾਰੇ ਦੇ ਲਾਭ ਲਈ ‘ਵਰਸਿਟੀ ਵੱਲੋਂ ਵਿਕਸਿਤ ਤਕਨਾਲੋਜੀਆਂ ਤੇ ਸਲਾਹਕਾਰੀ ਸੇਵਾਵਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਡਾ. ਉਦੇਬੀਰ ਸਿੰਘ, ਕੋਰਸ ਨਿਰਦੇਸ਼ਕ ਨੇ ਕਿਹਾ ਕਿ ਇਹ ਪ੍ਰੋਗਰਾਮ ਸੰਤੁਲਿਤ ਰਾਸ਼ਨ ਫਾਰਮੂਲੇ , ਸਥਾਨਕ ਤੌਰ ‘ਤੇ ਉਪਲਬਧ ਫੀਡ ਸਰੋਤਾਂ ਦੀ ਢੁੱਕਵੀਂ ਵਰਤੋਂ ਅਤੇ ਪਸ਼ੂਆਂ ਦੀ ਸਿਹਤ, ਦੁੱਧ ਉਤਪਾਦਨ ਤੇ ਸਮੁੱਚੇ ਫਾਰਮ ਮੁਨਾਫ਼ੇ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਖੁਰਾਕ ਤਕਨਾਲੋਜੀਆਂ ਦਾ ਵਿਹਾਰਕ ਗਿਆਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ। ਸਿਖਲਾਈ ਪ੍ਰੋਗਰਾਮ ਵਿਚ ਖਣਿਜ ਪੌਸ਼ਟਿਕਤਾ, ਫੀਡ ਵਿਸ਼ਲੇਸ਼ਣ, ਯੂਰੀਆ-ਮੋਲਾਸੇਸ-ਖਣਿਜ ਬਲਾਕ , ਬਾਈਪਾਸ ਫੈਟ ਤਕਨਾਲੋਜੀ, ਸੰਤੁਲਿਤ ਰਾਸ਼ਨ ਫਾਰਮੂਲਾ , ਸਾਈਲੇਜ ਅਤੇ ਹੇਅ ਬਣਾਉਣਾ, ਫੀਡ ਜਾਂਚ , ਅਫਲਾਟੌਕਸਿਨ ਪ੍ਰਬੰਧਨ, ਖਣਿਜ ਮਿਸ਼ਰਣ ਤਿਆਰ ਕਰਨਾ, ਫੀਡ ਮਿੱਲ ਮਸ਼ੀਨਰੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਯੂਰੀਆ ਨਾਲ ਸੋਧਣ ਬਾਰੇ ਭਾਸ਼ਣ ਅਤੇ ਵਿਹਾਰਕ ਪ੍ਰਦਰਸ਼ਨ ਸ਼ਾਮਲ ਸਨ। ਪ੍ਰੋਗਰਾਮ ਦਾ ਤਾਲਮੇਲ ਡਾ. ਹਰਨੀਤ ਕੌਰ ਤੇ ਡਾ. ਜੁਝਾਰ ਸਿੰਘ ਸਿੱਧੂ ਵਲੋਂ ਕੀਤਾ ਗਿਆ ਸੀ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਕੂਲ ਦੇ ਵਿਦਿਆਰਥੀਆਂ ‘ ਗ੍ਰੀਨ - ਦੀਵਾਲੀ ’ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।