ਇਆਲੀ/ਥਰੀਕੇ, 31 ਅਗਸਤ (ਮਨਜੀਤ ਸਿੰਘ ਦੁੱਗਰੀ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਬੜੀ ਹੀ ਸ਼ਰਧਾ ਸਹਿਤ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬੀਬੀ ਕੁਲਦੀਪ ਕੌਰ ਭਾਟੀਆ ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰੂ ਸ਼ਬਦ ਨਾਲ ਜੋੜਿਆ | ਸਮਾਪਤੀ 'ਤੇ ਭਾਈ ਅਵਤਾਰ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਗੁਰਜੀਤ ਸਿੰਘ ਨੇ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਵਾਇਆ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਪ੍ਰਬੰਧਕ ਕਮੇਟੀ ਵਲੋਂ ਰਾਗੀ ਜੱਥੇ ਨੂੰ ਸਨਮਾਨਿਤ ਕੀਤਾ ਅਤੇ ਸੰਗਤਾਂ ਨੂੰ ਸੰਪੂਰਨਤਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਮੀਤ ਪ੍ਰਧਾਨ ਜਗਦੀਪ ਸਿੰਘ ਭੱਠਲ, ਗੁਰਦੀਪ ਸਿੰਘ ਘੁਮਾਣ, ਮਾਸਟਰ ਬਲਰਾਜ ਸਿੰਘ, ਗੁਰਮੀਤ ਸਿੰਘ ਕੋਚਰ, ਬੂਟਾ ਸਿੰਘ, ਜਥੇਦਾਰ ਜੋਰਾ ਸਿੰਘ, ਜਥੇਦਾਰ ਚਰਨ ਸਿੰਘ, ਸੁਖਬੀਰ ਸਿੰਘ ਬਿੱਟੂ, ਦਵਿੰਦਰ ਸਿੰਘ, ਸਰਦੂਲ ਸਿੰਘ, ਰਤਨ ਚੋਪੜਾ, ਅਵਤਾਰ ਸਿੰਘ ਨਿਰਬਾਣ, ਡਾ. ਪਿ੍ਤਪਾਲ ਸਿੰਘ ਆਲਮਗੀਰ, ਹਰਮਿੰਦਰ ਸਿੰਘ, ਰਾਮ ਸਰਨ ਸਿੰਘ, ਪੰਮੀ ਤੂਰ, ਭੁਪਿੰਦਰ ਸਿੰਘ, ਬਲਰਾਜ ਸਿੰਘ ਖ਼ਾਲਸਾ, ਅਮਿ੍ਤਬੀਰ ਸਿੰਘ ਬਖਸੀ, ਸੁਰਜੀਤ ਸਿੰਘ ਬਰਨਾਲਾ, ਦਰਸ਼ਨ ਸਿੰਘ, ਭੁਪਿੰਦਰ ਸਿੰਘ ਕਾਕਾ, ਆਡੀਟਰ ਗੁਰਦੇਵ ਸਿੰਘ, ਪ੍ਰਧਾਨ ਤੇਜਿੰਦਰ ਕੌਰ, ਗੁਰਵਿੰਦਰ ਕੌਰ ਤੋਂ ਇਲਾਵਾ ਸੰਗਤਾਂ ਨੇ ਵੱਡੀ ਗਿਣਤੀ ਗੁਰੂ ਘਰ ਹਾਜ਼ਰੀ ਭਰੀ, ਜਿਨ੍ਹਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤੇ |