03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੌਂਸਲਰ ਰੂਚੀ ਗੁਲਾਟੀ ਨੇ 'ਆਪ' ਦੇ ਵਾਰਡ ਇੰਚਾਰਜ 'ਤੇ ਗੈਸ ਪਾਈਪ ਨੰੂ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰਨ ਦੇ ਲਗਾਏ ਦੋਸ਼ <br/>

ਅਜੀਤ ਡੈਸਕ 01-09-2025
ਲੁਧਿਆਣਾ, 31 ਅਗਸਤ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਵਾਰਡ ਨੰਬਰ 73 ਤੋਂ ਭਾਜਪਾ ਕੌਂਸਲਰ ਰੂਚੀ ਗੁਲਾਈ ਵਲੋਂ ਉਨ੍ਹਾਂ ਦੇ ਵਾਰਡ ਦੇ ਮੁਹੱਲਾ ਸੀਤਾ ਨਗਰ 'ਚੋਂ ਇਕ 'ਆਪ' ਦੇ ਵਾਰਡ ਪ੍ਰਧਾਨ 'ਤੇ ਸੀਵਰੇਜ ਗੈਸ ਪਾਈਪ ਨੰੂ ਬਿਨਾ ਨਗਰ ਨਿਗਮ ਦੀ ਮਨਜ਼ੂਰੀ ਦੇ ਕੱਟਣ ਤੇ ਇਸ ਨੰੂ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ | ਕੌਂਸਲਰ ਰੂਚੀ ਗੁਲਾਟੀ ਤੇ ਉਨ੍ਹਾਂ ਦੇ ਪਤੀ ਵਿਸ਼ਾਲ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਨੰੂ ਸਵੇਰੇ ਕੁੱਝ ਮੁਹੱਲਾ ਨਿਵਾਸੀਆਂ ਦਾ ਫ਼ੋਨ ਆਇਆ ਕਿ ਕੁੱਝ ਲੋਕਾਂ ਵਲੋਂ ਮੁਹੱਲਾ ਸੀਤਾ ਨਗਰ 'ਚ ਲੱਗੀ ਸੀਵਰੇਜ ਗੈਸ ਪਾਈਪ ਨੰੂ ਕੱਟਿਆ ਜਾ ਰਿਹਾ ਹੈ, ਜਿਸ 'ਤੇ ਉਹ ਦੋਵੇਂ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਦੇਖਿਆ ਕਿ ਉਥੇ 'ਆਪ' ਦੇ ਵਾਰਡ ਇੰਚਾਰਜ ਤਿ੍ਸ਼ੂਲ ਔਲ ਵਲੋਂ ਉਕਤ ਪਾਈਪ ਨੰੂ ਨਿੱਜੀ ਲੋਕਾਂ ਤੋਂ ਕਟਵਾਇਆ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਵਲੋਂ ਤਿ੍ਸ਼ੂਲ ਔਲ ਨੰੂ ਪੁੱਛਿਆ ਗਿਆ ਕਿ ਉਸ ਦੇ ਕੋਲ ਇਸ ਪਾਈਪ ਨੰੂ ਕਟਵਾਉਣ ਦੀ ਮਨਜ਼ੂਰੀ ਹੈ ਤਾਂ ਉਹ ਮਨਜ਼ੂਰੀ ਨਹੀਂ ਦਿਖਾ ਸਕਿਆ | ਜਦ ਉਨ੍ਹਾਂ ਵਲੋਂ ਇਸ ਨੰੂ ਲੈ ਕੇ ਸਬੰਧਿਤ ਮੇਅਰ, ਕਮਿਸ਼ਨਰ, ਜੇ.ਈ., ਐਸ.ਡੀ.ਓ. ਤੋ ਪੁੱਛਿਆ ਗਿਆ ਤਾਂ ਇਨ੍ਹਾਂ ਸਾਰਿਆਂ ਨੰੂ ਇਸ ਦਾ ਉਨ੍ਹਾਂ ਨੰੂ ਪਤਾ ਨਾ ਹੋਣ ਬਾਰੇ ਦੱਸਿਆ ਗਿਆ | ਉਕਤ ਦੋਵਾਂ ਨੇ ਦੱਸਿਆ ਕਿ ਇਹ ਪਾਈਪ ਨੰੂ ਮੁਹੱਲੇ 'ਚ ਲੱਗੀ ਨੰੂ ਸੱਠ ਸਾਲ ਦੇ ਕਰੀਬ ਹੋ ਗਏ ਹਨ, ਇਹ ਪਾਈਪ ਦੇਗੀ ਲੋਹੇ ਦੀ ਹੈ ਤੇ 45 ਫੁੱਟ ਲੰਬੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ 'ਆਪ' ਦਾ ਉਕਤ ਵਾਰਡ ਇੰਚਾਰਜ ਇਸ ਨੰੂ ਪਾਈਪ ਨੰੂ ਕੱਟ ਕੇ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਦੀ ਲਿਖਤੀ ਨਗਰ ਨਿਗਮ ਕਮਿਸ਼ਨਰ ਨੰੂ ਸ਼ਿਕਾਇਤ ਵੀ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਮੁਹੱਲਾ ਨਿਵਾਸੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਸਾਉਣੀ ਦੀ ਫ਼ਸਲ ਤਬਾਹ ਹੋ ਗਈ, ਹਾੜ੍ਹੀ ਦੀ ਕੋਈ ਆਸ ਨਹੀਂ-ਕਾਦੀਆਂ <br/> ਅਗਲੀ ਖ਼ਬਰ ਆਪਸ 'ਚ ਹੋਈ ਬਹਿਸ ਤੋਂ ਬਾਅਦ ਕਾਰੋਬਾਰੀ ਦੀ ਕੀਤੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।