ਲੁਧਿਆਣਾ, 31 ਅਗਸਤ (ਜਗਮੀਤ ਸਿੰਘ)-ਥਾਣਾ ਸਰਾਭਾ ਨਗਰ ਦੇ ਇਲਾਕੇ ਵਿਚ ਕਾਰੋਬਾਰੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਗੌਰਵ ਨਾਗਪਾਲ ਉਰਫ਼ ਗੋਰਾ ਨੇ ਦੱਸਿਆ ਕਿ ਉਹ ਕਾਰ ਸੇਲ-ਪ੍ਰਚੇਜ ਦਾ ਕਾਰੋਬਾਰ ਕਰਦੇ ਹਨ ਅਤੇ ਸੰਦੀਪ ਕੁਮਾਰ ਵੀ ਕਾਰ ਸੇਲ-ਪ੍ਰਚੇਜ ਦਾ ਕੰਮ ਕਰਦਾ ਹੈ | ਬੀਤੇ ਦਿਨੀਂ ਸੁਨੀਲ ਕਿਸੇ ਕੰਮਕਾਰ ਸਬੰਧੀ ਉਸ ਨੂੰ ਮਿਲਣ ਆਇਆ, ਜਿਸ ਨਾਲ ਕਾਰੋਬਾਰ ਨੂੰ ਲੈ ਕੇ ਬਹਿਸ ਹੋ ਗਈ | ਉਸ ਸਮੇਂ ਤਾਂ ਸੰਦੀਪ ਚਲਾ ਗਿਆ ਅਤੇ ਬਾਅਦ ਵਿਚ 2-3 ਅਣਪਛਾਤੇ ਵਿਅਕਤੀਆਂ ਨਾਲ ਜ਼ਬਰਦਸਤੀ ਉਸ ਦੇ ਘਰ ਦੀ ਦੀਵਾਰ ਟੱਪ ਕੇ ਅੰਦਰ ਆਏ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ, ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਸੁਖਜਿੰਦਰ ਸਿੰਘ ਅਨੁਸਾਰ ਪੁਲਿਸ ਨੇ ਸੰਦੀਪ ਕੁਮਾਰ ਅਤੇ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |