10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

-ਘਰੇਲੂ ਤਸ਼ੱਦਦ ਦਾ ਮਾਮਲਾ- ਨਿਊਜ਼ੀਲੈਂਡ ਪੁਲਿਸ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕਰੇਗੀ ਪੰਜਾਬਣ ਦਾ ਬਿਆਨ

ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਵਿਆਹੁਤਾ ਨਾਲ ਤਸ਼ੱਦਦ ਦੇ ਇਕ ਮਾਮਲੇ ਵਿਚ ਪਹਿਲੀ ਵਾਰ ਨਿਊਜ਼ੀਲੈਂਡ ਪੁਲੀਸ ਪੰਜਾਬ ਦੀ ਇਕ ਔਰਤ ਦਾ ਬਿਆਨ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕਰੇਗੀ। ਇਸ ਔਰਤ ਨੇ ਆਪਣੇ ਪਤੀ ਅਤੇ ਸੱਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੋਸ਼ ....

ਅਜੀਤ ਡੈਸਕ 10-11-2026

ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਵਿਆਹੁਤਾ ਨਾਲ ਤਸ਼ੱਦਦ ਦੇ ਇਕ ਮਾਮਲੇ ਵਿਚ ਪਹਿਲੀ ਵਾਰ ਨਿਊਜ਼ੀਲੈਂਡ ਪੁਲੀਸ ਪੰਜਾਬ ਦੀ ਇਕ ਔਰਤ ਦਾ ਬਿਆਨ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕਰੇਗੀ। ਇਸ ਔਰਤ ਨੇ ਆਪਣੇ ਪਤੀ ਅਤੇ ਸੱਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਨਿਊਜ਼ੀਲੈਂਡ ਵਿਚ ਰਹਿਣ ਦੌਰਾਨ ਉਸ ਦੇ ਪਤੀ ਤੇ ਸੱਸ ਨੇ ਉਸ ਨਾਲ ਘਰੇਲੂ ਤਸ਼ੱਦਦ ਕੀਤਾ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਕੁੱਟਮਾਰ ਕੀਤੀ ਅਤੇ ਉਸ ਦੀ ਇੱਜ਼ਤ ਨੂੰ ਠੇਸ ਪਹੁੰਚਾਈ।

ਔਰਤ ਨੇ ਆਪਣੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ, ਜਿਨ੍ਹਾਂ ’ਚ ਜੇਠ ਅਤੇ ਦਿਓਰ ਵੀ ਸ਼ਾਮਲ ਹਨ, ਖ਼ਿਲਾਫ਼ ਦਿੱਲੀ ਪੁਲਿਸ ਦੇ ਮਹਿਲਾ ਸੈੱਲ ਵਿਚ ਵੀ ਸ਼ਿਕਾਇਤ ਦਰਜ ਕਰਵਾਈ ਹੈ। ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ, ਜਿਸ ’ਚ ਕਿਸੇ ਵਿਦੇਸ਼ੀ ਜਾਂਚ ਏਜੰਸੀ ਵਲੋਂ ਭਾਰਤ ਦੀ ਧਰਤੀ ’ਤੇ ਮੌਜੂਦ ਪੀੜਤ ਔਰਤ ਦਾ ਬਿਆਨ ਵੀਡੀਓ ਰਾਹੀਂ ਦਰਜ ਕੀਤਾ ਜਾਵੇਗਾ।

ਪੀੜਤ ਔਰਤ ਨਾਲ ਈ-ਮੇਲ ਰਾਹੀਂ ਕਈ ਵਾਰ ਗੱਲਬਾਤ ਕਰਨ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ 14 ਦਸੰਬਰ ਨੂੰ ਮਾਈਕ੍ਰੋਸਾਫਟ ਟੀਮਜ਼ ਐਪ ਰਾਹੀਂ ਉਸ ਦਾ ਵੀਡੀਓ ਬਿਆਨ ਦਰਜ ਕਰਨ ਜਾ ਰਹੀ ਹੈ। ਔਰਤ ਨੇ ਦਿੱਲੀ ਪੁਲਿਸ ਕੋਲ ਵੀ ਆਪਣਾ ਬਿਆਨ ਵੀਡੀਓ ਰਾਹੀਂ ਦਰਜ ਕਰਨ ਦੀ ਮੰਗ ਕੀਤੀ ਸੀ। ਪਰ ਦਿੱਲੀ ਪੁਲਿਸ ਨੇ ਅਦਾਲਤ ਦੇ ਹੁਕਮ ਤੋਂ ਬਿਨਾਂ ਵੀਡੀਓ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।

ਔਰਤ ਦੇ ਵਕੀਲ ਨੇ ਕਿਹਾ ਕਿ ਇਹ 2 ਦੇਸ਼ਾਂ ਨਾਲ ਜੁੜੇ ਘਰੇਲੂ ਝਗੜੇ ਦੇ ਮਾਮਲੇ ਵਿਚ ਇਕ ਮਹੱਤਵਪੂਰਨ ਕਦਮ ਹੈ। ਨਿਊਜ਼ੀਲੈਂਡ ਪੁਲਿਸ ਨੇ ਔਰਤ ਨੂੰ ਦੱਸਿਆ ਹੈ ਕਿ ਉਸ ਦਾ ਬਿਆਨ ਵੀਡੀਓ ਕਾਨਫਰੰਸ ਰਾਹੀਂ ਦਰਜ ਕੀਤਾ ਜਾਵੇਗਾ ਤੇ ਇਸ ਦੌਰਾਨ ਉਸ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣਗੇ।

ਇਹ ਫੈਸਲਾ ਔਰਤ ਵੱਲੋਂ ਆਪਣੇ ਪਤੀ ਖ਼ਿਲਾਫ਼ ਦਰਜ ਕਰਵਾਈ ਗਈ ਰਸਮੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ। ਉਸ ਦਾ ਪਤੀ ਨਿਊਜ਼ੀਲੈਂਡ ਦਾ ਨਾਗਰਿਕ ਹੈ।

ਪਿਛਲੀ ਖ਼ਬਰ ਡਾ. ਰੀਤਇੰਦਰ ਕੌਰ ਬਰਾੜ ਨੂੰ ਮਿਲਿਆ ‘ਕਮਿਊਨਟੀ ਕਰੂਸਡਰ ਐਵਾਰਡ’ ਅਗਲੀ ਖ਼ਬਰ ਪ੍ਰਿਆ ਸੁਦਰਸ਼ਨ ਐਰੀਜ਼ੋਨਾ ਸੈਨੇਟ ਦੀ ਪ੍ਰਧਾਨ ਬਣੀ