05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਿੱਜੀ ਹਸਪਤਾਲ ਵਲੋਂ ਸਰਕਾਰੀ ਜਗ੍ਹਾ 'ਤੇ ਪਾਰਕਿੰਗ ਸ਼ੈਡ ਬਣਾਉਣ ਨੂੰ ਲੈ ਕੇ ਨਹੀਂ ਹੋਰ ਰਹੀ ਕਾਰਵਾਈ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਨੂੰੂ ਲੈ ਕੇ ਮੁਹਿੰਮਾਂ ਤਾਂ ਜ਼ਰੂਰ ਚਲਾਈਆਂ ਜਾ ਰਹੀਆਂ ਹਨ | ਪਰ ਇਹ ਮੁਹਿੰਮਾਂ ਸਿਰਫ ਖਾਨਾਪੂਰਤੀ ਤੱਕ ਤੇ ਸਰਮਾਏਦਾਰਾਂ ਦੇ ਖਿਲਾਫ ਨਹੀਂ ਚਲਾਈਆਂ ਜਾ ਰਹੀਆਂ ਹਨ | ਜਿਸ ਦੀ ਮਿਸਾਲ ਜਵੱਦੀ ਨਹਿਰ ਦੇ ਕੋਲ ਪੈਂਦੇ ਇਕ ਪ੍ਰਮੁੱਖ ਦਿਲ ਦੇ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਸੜਕ 'ਤੇ ਨਾਜਾਇਜ਼ ਕਬਜ਼ਾ ਕਰਕੇ ਵਾਹਨਾਂ ਦੀ ਪਾਰਕਿੰਗ ਦੀ ਥਾਂ ਬਣਾਉਣ ਤੇ ਸੜਕ 'ਤੇ ਸ਼ੈੱਡ ਬਣਾ ਕੇ ਉਸਦੇ ਹੇਠ ਕੰਟੀਨ ਚਲਾਉਣ ਤੋਂ ਮਿਲਦੀ ਹੈ | ਇਥੇ ਹੀ ਬੱਸ ਨਹੀਂ ਉਕਤ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਹਸਪਤਾਲ ਦੇ ਪਿੱਛੇ ਬਣੀ ਹੋਈ ਕਾਲੋਨੀ 'ਚ ਜਾਣ ਲਈ ਨਿਕਲ ਰਹੀ ਸੜਕ ਉਪਰ ਵੀ ਨਾਜਾਇਜ਼ ਤਰੀਕੇ ਨਾਲ ਪਾਰਕਿੰਗ ਕੀਤੀ ਜਾਂਦੀ ਹੈ | ਜਿਸ ਨੰੂ ਲੈ ਕੇ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਪ੍ਰਬੰਧਕ ਬੇਖੌਫ ਤਰੀਕੇ ਨਾਲ ਸਰਕਾਰੀ ਜਗ੍ਹਾ ਉਪਰ ਕਬਜ਼ਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਬਾਹਰ ਤੱਕ ਗਮਲੇ ਅਤੇ ਸ਼ੈੱਡ ਪਾ ਕੇ ਕਬਜ਼ਾ ਕਰ ਪਾਰਕਿੰਗ ਲਈ ਜਗ੍ਹਾ ਬਣਾਈ ਗਈ ਹੈ, ਜਿਸ ਨਾਲ ਲੋਕਾਂ ਨੰੂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਦੇ ਸਬੰਧਤ ਵਿਭਾਗ ਵਲੋਂ ਇਸ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਕੰਸਟਰੱਕਸ਼ਨ ਐਂਡ ਡੈਮੋਲਿਸ਼ਨ ਵੇਸਟ ਪ੍ਰੋਸੈਸਿੰਗ ਪਲਾਂਟ ਸ਼ੁਰੂ <br/> ਅਗਲੀ ਖ਼ਬਰ ਹਲਕਾ ਦੱਖਣੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ-ਈਸ਼ਵਰਜੋਤ ਚੀਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।