05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਹਲਕਾ ਦੱਖਣੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ-ਈਸ਼ਵਰਜੋਤ ਚੀਮਾ <br/>

ਅਜੀਤ ਡੈਸਕ 18-07-2025
ਢੰਡਾਰੀ ਕਲਾਂ/ਲੁਧਿਆਣਾ, 17 ਜੁਲਾਈ (ਜਸਵੀਰ ਸਿੰਘ ਬੰਗਾ)-ਪੰਜਾਬ ਵਿਚ ਆਪ ਦੀ ਸਰਕਾਰ ਬਣੇ ਨੂੰ ਸਾਢੇ ਤਿੰਨ ਸਾਲ ਤੱਕ ਦਾ ਸਮਾਂ ਹੋ ਚੁੱਕਾ ਹੈ, ਪਰ ਹਲਕੇ ਵਿਚ ਵਿਕਾਸ ਨਾਮ ਦੀ ਚੀਜ਼ ਨਜ਼ਰ ਨਹੀਂ ਆ ਰਹੀ | ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ 2022 ਵਿਚ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਦਾਅਵੇ ਕੀਤੇ ਸੀ ਕਿ ਦਿੱਲੀ ਮਾਡਲ ਬਣਾਵਾਂਗੇ, ਪਰ ਇੱਥੇ ਤਾਂ ਲੋਕ ਇਲਾਜ ਕਰਵਾਉਣ ਘੱਟ ਤੇ ਬਿਮਾਰੀਆਂ ਵੱਧ ਲੈਣ ਆ ਰਹੇ ਹਨ | ਗੱਲਬਾਤ ਕਰਦਿਆਂ ਹਲਕਾ ਦੱਖਣੀ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਚੀਮਾ ਨੇ ਦੱਸਿਆ ਕਿ ਹਲਕੇ 'ਚ ਵਾਰਡ ਨੰਬਰ 34 ਗਿਆਸਪੁਰਾ ਫਲੈਟਾਂ ਕੋਲ ਕਾਂਗਰਸ ਸਰਕਾਰ ਵਲੋਂ ਬਣਾਈ ਗਈ ਡਿਸਪੈਂਸਰੀ ਦਾ ਹਾਲ ਬਦ ਤੋਂ ਬਦਤਰ ਹੋਇਆ ਪਿਆ ਹੈ, ਡਿਸਪੈਂਸਰੀ 'ਚ ਲੋਕ ਇਲਾਜ ਕਰਵਾਉਣ ਨਹੀਂ ਬਲਕਿ ਬਿਮਾਰੀਆਂ ਲੈਣ ਆ ਰਹੇ ਹਨ | ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ 'ਤੇ ਤੰਜ ਕਸਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਦਿੱਲੀ ਮਾਡਲ ਸਾਨੂੰ ਨਹੀਂ ਚਾਹੀਦਾ, ਝੂਠੇ ਵਾਅਦਿਆਂ ਨਾਲ ਸਰਕਾਰ ਬਣਾਉਣ ਵਾਲਿਆਂ ਨੇ ਡਿਸਪੈਂਸਰੀ ਦੇ ਹਾਲਾਤ ਨਰਕ ਭਰੇ ਬਣਾ ਦਿੱਤੇ | ਉਨ੍ਹਾਂ ਦੱਸਿਆ ਕਿ ਦਸੰਬਰ 2022 'ਚ ਵੀ ਇਸ ਡਿਸਪੈਂਸਰੀ ਦਾ ਮੁੱਦਾ ਉਠਾਇਆ ਸੀ ਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਇਸ ਡਿਸਪੈਂਸਰੀ ਦੀ ਹਾਲਤ ਸੁਧਾਰਨ ਲਈ ਗਰਾਂਟ ਵੀ ਦਿੱਤੀ ਸੀ, ਪਰ ਹਾਲਾਤ ਜਿਉਂ ਦੇ ਤਿਉਂ ਹਨ | ਹਲਕਾ ਦੱਖਣੀ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਚਾਲਾਂ ਸਮਝ ਚੁੱਕੇ ਹਨ | ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਵੱਡੀਆਂ ਗਰੰਟੀਆਂ ਦਿੱਤੀਆਂ ਸਨ, ਪਰ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੂਰੇ ਦੇਸ਼ ਵਿਚ ਪੰਜਾਬ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਕਈ ਦਾਅਵੇ ਕੀਤੇ ਸਨ, ਪਰ ਦੇਖਿਆ ਜਾਵੇ ਇਕ ਵੀ ਕਲੀਨਿਕ ਲੋਕਾਂ ਲਈ ਕਾਰਗਰ ਸਾਬਤ ਨਹੀਂ ਹੋਇਆ |

ਪਿਛਲੀ ਖ਼ਬਰ ਨਿੱਜੀ ਹਸਪਤਾਲ ਵਲੋਂ ਸਰਕਾਰੀ ਜਗ੍ਹਾ 'ਤੇ ਪਾਰਕਿੰਗ ਸ਼ੈਡ ਬਣਾਉਣ ਨੂੰ ਲੈ ਕੇ ਨਹੀਂ ਹੋਰ ਰਹੀ ਕਾਰਵਾਈ <br/> ਅਗਲੀ ਖ਼ਬਰ ਨਗਰ ਨਿਗਮ ਨੇ ਜ਼ੋਨ-ਡੀ ਵਿਖੇ ਮਿੰਟਗੁਮਰੀ ਚੌਕ ਸਥਿਤ ਪਾਰਕ ਚੋਂ ਕੂੜਾ ਚੁੱਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।