ਪੰਜਾਬੀ ਸਾਹਿਤ ਅਕਾਦਮੀ ਵਲੋਂ ਦਵਿੰਦਰ ਕੌਰ ਸੈਣੀ ਨੂੰ “ ਮਾਂ ਬੋਲੀ ਦੇ ਵਾਰਿਸ ਐਵਾਰਡ -2026” ਲਈ ਮੁਬਾਰਕਾਂ
ਲੁਧਿਆਣਾ, 2 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਦਵਿੰਦਰ ਕੌਰ ਨੂੰ ਮਾਂ ਬੋਲੀ ਦੇ ਵਾਰਿਸ ਐਵਾਰਡ-2026 ਲਈ ਵਧਾਈ ਦਿੱਤੀ ਗਈ।
ਲੁਧਿਆਣਾ, 2 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਦਵਿੰਦਰ ਕੌਰ ਨੂੰ ਮਾਂ ਬੋਲੀ ਦੇ ਵਾਰਿਸ ਐਵਾਰਡ-2026 ਲਈ ਵਧਾਈ ਦਿੱਤੀ ਗਈ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਾਂਝੇ ਤੌਰ ‘ਤੇ ਦਵਿੰਦਰ ਕੌਰ ਸੈਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਮਾਂ ਬੋਲੀ ਪੰਜਾਬੀ ਦੀਆਂ ਅਨੇਕਾਂ ਪੁਸਤਕਾਂ ਦੀਆਂ ਆਡੀਓ ਬੁਕਸ ਰਿਕਾਰਡ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਦਵਿੰਦਰ ਕੌਰ ਸੈਣੀ ਨੇ ਕਰੋਨਾ ਕਾਲ ਸਮੇਂ 68 ਸਾਲ ਦੀ ਉਮਰ ਵਿਚ ਆਡੀਓ ਬੁਕਸ ਦਾ ਕੰਮ ਸ਼ੁਰੂ ਕੀਤਾ। 2025 ਵਿਚ ਉਸ ਨੂੰ ਕ੍ਰਮਵਾਰ ਇੰਡੀਆ ਬੁੱਕ ਆਫ਼ ਰਿਕਾਰਡਜ਼ ਅਤੇ ਵੈੱਬ ਵਰਲਡ ਰਿਕਾਰਡ ਵਲੋਂ ਦੋ ਵੱਡੇ ਸਨਮਾਨ ਪ੍ਰਾਪਤ ਹੋਏ। ਮਾਂ ਬੋਲੀ ਪੰਜਾਬੀ ਦੀ ਅਣਥੱਕ ਸੇਵਾ ਕਰਕੇ ਦਵਿੰਦਰ ਕੌਰ ਸੈਣੀ ਨੂੰ ਬਾਬਾ ਦੀਪ ਸਿੰਘ ਫਾਊਂਡੇਸ਼ਨ ਵਲੋਂ ‘’ਮਾਂ ਬੋਲੀ ਦੇ ਵਾਰਿਸ ਐਵਾਰਡ-2026’’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਵਧਾਈ ਦੇਣ ਵਾਲਿਆਂ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਵਰਿਆਮ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਕੌਰ ਸੋਹਲ, ਜਸਪਾਲ ਮਾਨਖੇੜਾ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਸੁਰਿੰਦਰ ਨੀਰ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਹਰਵਿੰਦਰ ਸਿੰਘ ਸਿਰਸਾ, ਡਾ. ਅੰਮੀਆਂ ਕੁੰਵਰ, ਡਾ. ਹਰੀ ਸਿੰਘ ਜਾਚਕ, ਕੇ. ਸਾਧੂ ਸਿੰਘ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਡਾ. ਸਿਮਰਜੀਤ ਕੌਰ ਗਿੱਲ, ਡਾ. ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਪ੍ਰਭਜੋਤ ਸਿੰਘ ਸੋਹੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਰਜਿੰਦਰ ਸਿੰਘ ਤੇ ਹੋਰ ਹਾਜ਼ਰ ਹਨ।