12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਡਾਕਟਰ ਕਾਰਵਾਈ ਲਈ ਦਰ-ਦਰ ਭਟਕ ਰਿਹਾ <br/>

ਅਜੀਤ ਡੈਸਕ 17-07-2025
ਢੰਡਾਰੀ ਕਲਾਂ/ਲੁਧਿਆਣਾ, 16 ਜੁਲਾਈ (ਜਸਵੀਰ ਸਿੰਘ ਬੰਗਾ)-ਪੁਲਿਸ ਦੇ ਡਰ ਤੋਂ ਬੇਖ਼ੌਫ਼ ਹੋਏ ਲੁਟੇਰਿਆਂ ਵਲੋਂ ਆਏ ਦਿਨ ਸ਼ਰ੍ਹੇਆਮ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਲੁਟੇਰਿਆਂ ਅੱਗੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਜਾਪ ਰਹੀ ਹੈ | ਜੇਕਰ ਲੁੱਟ ਖੋਹ ਦਾ ਸ਼ਿਕਾਰ ਵਿਅਕਤੀ ਪੁਲਿਸ ਕੋਲ ਆਪਣੀ ਫ਼ਰਿਆਦ ਲੈ ਕੇ ਜਾਂਦਾ ਹੈ ਤਾਂ ਉਸਦੇ ਪੱਲੇ ਖੱਜਲ ਖ਼ੁਆਰੀ ਤੋਂ ਕੁੱਝ ਨਹੀਂ ਪੈਂਦਾ | ਅਜਿਹੀ ਹੀ ਘਟਨਾ ਦਰੇਸੀ ਰੋਡ ਸਥਿਤ ਮਹਾਵੀਰ ਜੈਨ ਹਸਪਤਾਲ 'ਚ ਫਿਜੀਓਥੈਰੇਪਿਸਟ ਡਾ: ਓ.ਪੀ. ਸਿੰਘ ਨਾਲ ਵਾਪਰੀ | ਗੱਲਬਾਤ ਕਰਦਿਆਂ ਜੈਨ ਕਾਲੋਨੀ ਵਾਸੀ ਡਾ: ਓ.ਪੀ ਸਿੰਘ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਉਪਰੰਤ ਉਹ ਆਪਣੇ ਬੱਚਿਆਂ ਨੂੰ ਲੈਣ ਲਈ 30 ਜੂਨ ਦੀ ਰਾਤ ਕਰੀਬ 11 ਵਜੇ ਮûਰਾ ਜਾ ਰਹੇ ਸਨ | ਜਿਉਂ ਹੀ ਉਹ ਘਰੋਂ ਨਿਕਲੇ ਤਾਂ ਜੈਨ ਕਾਲੋਨੀ ਤੋਂ ਡਾਬਾ ਰੋਡ 'ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ | ਡਾ: ਓ.ਪੀ. ਸਿੰਘ ਅਨੁਸਾਰ ਨੌਜਵਾਨਾਂ ਦੇ ਹੱਥ ਵਿਚ ਦਾਤ ਫੜਿਆ ਹੋਇਆ ਸੀ, ਜਿਨ੍ਹਾਂ ਨੇ ਉਸਦੀ ਗਰਦਨ 'ਤੇ ਦਾਤ ਰੱਖ ਹੱਥ ਵਿਚ ਫੜਿਆ ਬੈਗ ਲੁੱਟ ਕੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਬੈਗ ਵਿਚ ਪੈੱਨ ਕਾਰਡ, ਆਧਾਰ ਕਾਰਡ, ਘਰ ਦੀਆਂ ਚਾਬੀਆਂ, 10-12 ਹਜ਼ਾਰ ਰੁਪਏ ਦੀ ਨਕਦੀ ਸਮੇਤ ਜ਼ਰੂਰੀ ਕਾਗ਼ਜ਼ਾਤ ਸਨ | ਡਾ: ਓ.ਪੀ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਜਦੋਂ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ 2-3 ਘੰਟੇ ਬੀਤ ਜਾਣ ਦੇ ਬਾਅਦ ਵੀ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਿਆ | ਘਟਨਾ ਸਥਾਨ ਤੇ ਆਸਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ, ਪਰ ਉਹ ਮੌਕੇ 'ਤੇ ਫ਼ਰਾਰ ਹੋਣ ਵਿਚ ਸਫਲ ਹੋ ਗਏ | ਜਦ ਅਗਲੇ ਦਿਨ ਉਹ ਸ਼ੇਰਪੁਰ ਥਾਣੇ ਵਿਚ ਰਿਪੋਰਟ ਦਰਜ ਕਰਵਾਉਣ ਲਈ ਗਏ ਤਾਂ ਉਥੇ ਬੈਠੇ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਵਾਪਰੀ ਘਟਨਾ ਸਬੰਧੀ ਸਬੂਤ ਮੰਗਣੇ ਸ਼ੁਰੂ ਕਰ ਦਿੱਤੇ, ਜਿਸ ਉਪਰੰਤ ਉਹ ਕਾਫ਼ੀ ਘਬਰਾ ਗਏ | ਪੁਲਿਸ ਮੁਲਾਜ਼ਮਾਂ ਨੇ ਰਜਿਸਟਰ 'ਤੇ ਰਿਪੋਰਟ ਲਿਖਣ ਉਪਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਡਾ: ਓ.ਪੀ ਸਿੰਘ ਨੇ ਦੱਸਿਆ ਕਿ ਘਟਨਾ ਦੇ 3 ਦਿਨ ਬੀਤ ਜਾਣ ਬਾਅਦ ਪੁਲਿਸ ਨੇ ਘਟਨਾ ਸਥਾਨ 'ਤੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿਚ ਲੁਟੇਰਿਆਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ | ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਇਸਲਾਮ ਵਾਲਾ ਪਿੰਡ ਦੀ ਫਿਰਨੀ ਪੱਕੀ ਨਾ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਕਾਂਗਰਸ ਹੋਈ ਦਫ਼ਤਰ ਤੋਂ ਵਾਂਝੀ, ਅਦਾਲਤ ਵਲੋਂ ਦਫ਼ਤਰ ਖ਼ਾਲੀ ਕਰਵਾਉਣ ਦੇ ਹੁਕਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।