12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਇਸਲਾਮ ਵਾਲਾ ਪਿੰਡ ਦੀ ਫਿਰਨੀ ਪੱਕੀ ਨਾ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ

ਅਜੀਤ ਡੈਸਕ 17-07-2025
ਮੰਡੀ ਅਰਨੀਵਾਲਾ,16 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਇਸਲਾਮ ਵਾਲਾ ਦੇ ਲੋਕ ਪਿੰਡ ਦੀ ਫਿਰਨੀ ਪੱਕੀ ਨਾ ਹੋਣ ਕਰਕੇ ਤੇ ਨਾਲੀਆਂ ਨਾ ਬਣੀਆਂ ਹੋਣ ਕਰਕੇ ਇਸ ਫਿਰਨੀ ਤੋਂ ਲੰਘਣ ਵਿਚ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ | ਵੱਡੀ ਗਿਣਤੀ ਵਿਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਆਪਣੀ ਤਕਲੀਫ਼ ਦੱਸਦਿਆਂ ਹੋਇਆ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਫਿਰਨੀ ਨੂੰ ਨਹੀਂ ਬਣਾਇਆ ਗਿਆ | ਜਿਸ ਕਾਰਨ ਮੀਂਹ ਦੇ ਦਿਨਾਂ ਵਿਚ ਇੱਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹ,ੈ ਇਸ ਫਿਰਨੀ 'ਤੇ ਸਰਕਾਰੀ ਸਕੂਲ ਹੋਣ ਕਰਕੇ ਸਕੂਲ ਦੇ ਬੱਚੇ ਵੀ ਸਕੂਲ ਜਾਣ ਤੋਂ ਅਸਮਰਥ ਹਨ | ਇਸੇ ਤਰ੍ਹਾਂ ਦੂਜੇ ਪਿੰਡਾਂ ਨੂੰ ਇਹ ਲਾਂਘਾ ਹੋਣ ਕਰਕੇ ਆਮ ਲੋਕਾਂ ਦਾ ਆਉਣਾ ਜਾਣਾ ਵੀ ਮੁਸ਼ਕਿਲ ਬਣਿਆ ਹੋਇਆ ਹੈ | ਫਿਰਨੀ 'ਤੇ ਜਮਾਂ ਚਿੱਕੜ 'ਚ ਜਿੱਥੇ ਵਾਹਨ ਫਸ ਜਾਂਦੇ ਹਨ ਤੇ ਉੱਥੇ ਕਈ ਵਾਰ ਵਾਹਨ ਚਾਲਕ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ | ਸਕੂਲੀ ਵੈਨ ਇਸ ਫਿਰਨੀ 'ਤੇ ਨਹੀਂ ਆਉਂਦੀਆਂ, ਜਿਸ ਕਾਰਨ ਕਈ ਘਰਾਂ ਨੂੰ ਆਪਣੇ ਸਕੂਲੀ ਬੱਚਿਆਂ ਨੂੰ ਸਕੂਲ ਭੇਜਣ ਵਿਚ ਦਿੱਕਤ ਆ ਰਹੀ ਹੈ | ਪਿੰਡ ਵਾਸੀ ਕਹਿ ਰਹੇ ਹਨ ਕਿ ਉਹ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ | ਉਨ੍ਹਾਂ ਦੀ ਇਸ ਸਮੱਸਿਆ ਦਾ ਕਿਸੇ ਵਲੋਂ ਵੀ ਹੱਲ ਨਹੀਂ ਕੀਤਾ ਜਾ ਰਿਹਾ | ਜਦ ਵੀ ਕਿਸੇ ਰਾਜਸੀ ਆਗੂ ਨੂੰ ਕਿਹਾ ਜਾਂਦਾ ਹੈ ਤਾਂ ਉਹ ਹਮੇਸ਼ਾ ਲਾਅਰੇ ਹੀ ਲਾਉਂਦਾ ਹਨ | ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ ਅਗਲੀ ਖ਼ਬਰ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਡਾਕਟਰ ਕਾਰਵਾਈ ਲਈ ਦਰ-ਦਰ ਭਟਕ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।