19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਆਰੀਆ ਕੰਨਿਆ ਸਕੂਲ 'ਚ ਗੁਰੂ-ਪੂਰਨਿਮਾ ਸੰਬੰਧੀ ਪੋ੍ਰਗਰਾਮ ਕਰਵਾਇਆ

ਆਰੀਆ ਕੰਨਿਆ ਸਕੂਲ ਪੁਰਾਣਾ ਬਾਜ਼ਾਰ ਵਿਖੇ ਗੁਰੂ-ਪੂਰਨਿਮਾ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਸਕੂਲ ਪ੍ਰਮੁੱਖ ਅਤੇ ਸਹਾਇਕ ਅਧਿਆਪਕਾ | ਅਜੀਤ ਤਸਵੀਰ <br/> 16-07-2025
ਲੁਧਿਆਣਾ, 15 ਜੁਲਾਈ (ਜਗਮੀਤ ਸਿੰਘ)-ਆਰੀਆ ਸਿੱਖਿਆ ਮੰਡਲ ਵਲੋਂ ਆਰੀਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਪੁਰਾਣਾ ਬਾਜ਼ਾਰ, ਲੁਧਿਆਣਾ ਵਿਚ ਗੁਰੂ-ਪੂਰਨਿਮਾ ਸਬੰਧੀ ਧਾਰਮਿਕ ਪੋ੍ਰਗਰਾਮ ਕਰਵਾਇਆ ਗਿਆ | ਸਕੂਲ ਦੀ ਪ੍ਰਮੁੱਖ ਅਨੂ ਸ਼ਰਮਾ ਦੇ ਨਾਲ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਰਹੇ | ਭਾਰਤੀ ਸਿੱਖਿਆ ਮੰਡਲ ਲੁਧਿਆਣਾ ਅਤੇ ਕਮਲਾ ਲੋਹਟੀਆ ਸਨਾਤਨ ਧਰਮ ਸੱਤ, ਲੁਧਿਆਣਾ ਦੀ ਸਹਾਇਕ ਅਧਿਆਪਕਾ ਨਿਧੀ ਸ਼ਰਮਾ ਨੇ ਗੁਰੂ-ਪੂਰਨਿਮਾ ਦੇ ਮਹੱਤਵ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਹੋਏ ਵਿਦਿਆਰਥੀਆਂ ਨੂੰ ਪੁਰਾਣੇ ਗ੍ਰੰਥਾਂ ਅਤੇ ਪੁਰਾਣਾਂ ਤੋਂ ਉਦਾਹਰਨ ਲੈ ਕੇ ਮਾਤਾ-ਪਿਤਾ, ਗੁਰੂ ਅਤੇ ਪ੍ਰਮਾਤਮਾ ਪ੍ਰਤੀ ਸ਼ਰਧਾ, ਮਾਨ-ਸਨਮਾਨ ਅਤੇ ਹੁਕਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ | ਸਮਾਗਮ ਦੇ ਅੰਤ 'ਚ ਸਕੂਲ ਪ੍ਰਮੁੱਖ ਅਨੂ ਸ਼ਰਮਾ ਨੇ ਭਾਰਤੀ ਸਿੱਖਿਆ ਮੰਡਲ ਮੰਚ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਵਿਰੁੱਧ ਧਨੇਰ ਵਲੋਂ ਸਰਕਾਰ ਖਿਲਾਫ਼ ਤਿੱਖੇ ਐਕਸ਼ਨ ਦਾ ਐਲਾਨ <br/> ਅਗਲੀ ਖ਼ਬਰ ਸੈਰ ਕਰ ਰਹੇ ਵਿਅਕਤੀ ਨੂੰ ਕਤਲ ਕਰਨ ਦੇ ਮਾਮਲੇ ਵਿਚ ਨਾਬਾਲਗ ਸਮੇਤ ਦੋ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।