ਲਾਡੋਵਾਲ, 15 ਜੁਲਾਈ (ਬਲਬੀਰ ਸਿੰਘ ਰਾਣਾ)-ਬੀਤੇ ਦਿਨ ਮਾਨਯੋਗ ਜੇ. ਐਮ. ਆਈ. ਸੀ. ਰਿੰਕੀ ਅਗਨੋਤਰੀ ਨੇ ਇਕ ਵਿਅਕਤੀ ਰਾਮ ਨਾਰਾਇਣ ਪੁੱਤਰ ਦੇਵਤਾ ਪ੍ਰਸ਼ਾਦ ਨੂੰ ਚੈੱਕ ਬਾਉਂਸ ਹੋਣ 'ਤੇ ਇਕ ਸਾਲ ਦੀ ਸਜਾ ਸਮੇਤ 9 ਲੱਖ, 80 ਹਜ਼ਾਰ ਜੁਰਮਾਨੇ ਸਮੇਤ ਹਰਜੀਤ ਸਿੰਘ ਪਿੰਡ ਜੱਸੀਆਂ ਨੂੰ ਅਦਾ ਕਰਨ ਦਾ ਹੁਕਮ ਸੁਣਾਇਆ ਹੈ ¢ ਇਸ ਸਬੰਧੀ ਗੱਲਬਾਤ ਕਰਦਿਆਂ ਹਰਜੀਤ ਸਿੰਘ ਸਾਬਕਾ ਸਰਪੰਚ ਜੱਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਮ ਨਰਾਇਣ ਵਾਸੀ ਨਿਊ ਪ੍ਰਤਾਪ ਨਗਰ ਤੋਂ 9 ਲੱਖ, 80 ਹਜ਼ਾਰ ਰੁਪਏ ਲੈਣੇ ਸਨ¢ ਰਾਮ ਨਰਾਇਣ ਵਲੋਂ ਮੈਨੂੰ ਇਕ ਚੈੱਕ ਦਿੱਤਾ ਗਿਆ ਸੀ, ਉਹ ਚੈੱਕ ਬੈਂਕ ਵਿਚ ਲਗਾਇਆ ਤਾਂ ਉਹ ਬਾਉਂਸ ਹੋ ਗਿਆ, ਮੈਂ ਉਸ ਚੈੱਕ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ¢ ਉਨ੍ਹਾਂ ਦੱਸਿਆ ਕਿ ਸਾਡਾ ਕੇਸ ਚੱਲਿਆ ਤੇ ਅਖੀਰ ਮਾਨਯੋਗ ਕੋਰਟ ਨੇ ਦੋਹਾਂ ਧਿਰਾਂ ਦੀ ਦਲੀਲ ਸੁਣਨ ਉਪਰੰਤ ਰਾਮ ਨਰਾਇਣ ਨੂੰ ਸਜਾ ਅਤੇ ਪੈਸੇ ਦੇਣ ਦਾ ਹੁਕਮ ਸੁਣਾਇਆ ਹੈ¢