20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਰਾਜ ਫੂਡ ਕਮਿਸ਼ਨ ਮੈਂਬਰ ਵਲੋਂ ਮਿਡ-ਡੇ-ਮੀਲ, ਆਂਗਣਵਾੜੀ ਅਤੇ ਰਾਸ਼ਨ ਡਿਪੂਆਂ ਦਾ ਨਿਰੀਖਣ <br/>

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਮਿਡ-ਡੇ-ਮੀਲ ਅਤੇ ਰਾਸ਼ਨ ਡਿਪੂ ਦਾ ਨਿਰੀਖਣ ਕਰਦੇ ਹੋਏ | ਅਜੀਤ ਤਸਵੀਰਾਂ <br/> 16-07-2025
ਲੁਧਿਆਣਾ, 15 ਜੁਲਾਈ (ਜਗਮੀਤ ਸਿੰਘ)-ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਹੈਬੋਵਾਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਦੇ ਨਾਲ-ਨਾਲ ਜੋਸ਼ੀ ਨਗਰ ਦੇ ਆਂਗਣਵਾੜੀ ਕੇਂਦਰਾਂ ਅਤੇ ਸੰਤੋਸ਼ ਨਗਰ, ਪਵਿੱਤਰ ਨਗਰ ਅਤੇ ਹਕੀਕਤ ਨਗਰ ਦੇ ਰਾਸ਼ਨ ਡਿਪੂਆਂ ਵਿਚ ਮਿਡ-ਡੇਅ ਮੀਲ ਦਾ ਅਚਨਚੇਤ ਨਿਰੀਖਣ ਕੀਤਾ | ਨਿਰੀਖਣ ਦੌਰਾਨ ਧਾਲੀਵਾਲ ਨੇ ਨਿੱਜੀ ਤੌਰ 'ਤੇ ਭੋਜਨ ਦਾ ਸੁਆਦ ਚੱਖਿਆ, ਭੋਜਨ ਸਟੋਰੇਜ ਪ੍ਰਬੰਧਾਂ ਦੀ ਜਾਂਚ ਕੀਤੀ ਅਤੇ ਸਫ਼ਾਈ ਦੇ ਮਿਆਰਾਂ ਦਾ ਮੁਲਾਂਕਣ ਕੀਤਾ | ਉਨ੍ਹਾਂ ਨੇ ਸਕੂਲਾਂ ਵਿਚ ਸਫ਼ਾਈ ਅਤੇ ਅਨਾਜ ਦੀ ਗਲਤ ਸਟੋਰੇਜ ਵਿਚ ਕੁੱਝ ਕਮੀਆਂ ਦੀ ਪਛਾਣ ਕੀਤੀ ਅਤੇ ਨਾਲ ਹੀ ਪੀਣ ਵਾਲੇ ਪਾਣੀ ਵਿਚ ਕੁੱਝ ਵਾਧੂ ਕੁੱਲ ਘੁਲਣਸ਼ੀਲ ਠੋਸ (ਟੀ. ਡੀ. ਐਸ.) ਪੱਧਰ ਵੀ ਪਾਏ ਗਏ | ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕੀਤੇ ਗਏ | ਧਾਲੀਵਾਲ ਨੇ ਮਿਡ-ਡੇਅ ਮੀਲ ਸਟਾਫ਼ ਨੂੰ ਸਿਰ ਅਤੇ ਹੱਥ ਢਕਣ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਨਿਰਧਾਰਿਤ ਮੀਨੂ ਦੀ ਸਖ਼ਤੀ ਨਾਲ ਪਾਲਨਾ ਕਰਨ ਦੇ ਨਿਰਦੇਸ਼ ਦਿੱਤੇ | ਮਿਡ-ਡੇਅ ਮੀਲ ਰਜਿਸਟਰ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਅਤੇ ਜਿੱਥੇ ਜ਼ਰੂਰੀ ਹੋਵੇ ਆਰ.ਓ. ਸਿਸਟਮ ਲਗਾਉਣ ਲਈ ਵੀ ਕਿਹਾ | ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮਿਡ-ਡੇਅ ਮੀਲ ਵਰਕਰਾਂ ਲਈ 6 ਮਹੀਨੇ ਬਾਅਦ ਸਿਹਤ ਜਾਂਚ ਲਾਜ਼ਮੀ ਕੀਤੀ ਅਤੇ ਸਕੂਲਾਂ ਨੂੰ ਪੋਸ਼ਣ ਵਧਾਉਣ ਲਈ ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਨੂੰ ਭੋਜਨ ਵਿਚ ਸ਼ਾਮਿਲ ਕਰਨ ਦੀ ਅਪੀਲ ਕੀਤੀ | ਰਾਸ਼ਨ ਡਿਪੂਆਂ 'ਤੇ ਧਾਲੀਵਾਲ ਨੇ ਸ਼ਿਕਾਇਤ ਬਕਸਿਆਂ ਅਤੇ ਜਾਗਰੂਕਤਾ ਬੈਨਰਾਂ ਦੀ ਅਣਹੋਂਦ ਨੂੰ ਨੋਟ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਰੇ ਰਾਸ਼ਨ ਡਿਪੂਆਂ ਦੇ ਬਾਹਰ ਸ਼ਿਕਾਇਤ ਬਕਸਿਆਂ ਨੂੰ ਸਥਾਪਤ ਕਰਨ ਅਤੇ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਰਾਸ਼ਨ ਡਿਪੂਆਂ 'ਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਟੋਲ-ਫਰੀ ਨੰਬਰ (9876764545) ਨੂੰ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਭੋਜਨ ਦੀ ਗੁਣਵੱਤਾ ਸੰਬੰਧੀ ਚਿੰਤਾਵਾਂ ਦੀ ਜਨਤਕ ਰਿਪੋਰਟਿੰਗ ਨੂੰ ਆਸਾਨ ਬਣਾਇਆ ਜਾ ਸਕੇ | ਇਸ ਤੋਂ ਪਹਿਲਾਂ ਧਾਲੀਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਕੂਲ ਸਿਹਤ ਪ੍ਰੋਗਰਾਮ, ਅਨਤੋਦਿਆ ਅੰਨ ਯੋਜਨਾ, ਵਾਜਬ ਕੀਮਤ ਦੁਕਾਨਾਂ, ਏਕੀਕਿ੍ਤ ਬਾਲ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, ਮਿਡ-ਡੇਅ ਮੀਲ ਅਤੇ ਭੋਜਨ/ਪਾਣੀ ਦੇ ਨਮੂਨੇ ਲੈਣ ਦੀਆਂ ਪਹਿਲ ਕਦਮੀਆਂ ਸਮੇਤ ਮੁੱਖ ਭਲਾਈ ਯੋਜਨਾਵਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ | ਉਨ੍ਹਾਂ ਚੇਤਾਵਨੀ ਦਿੱਤੀ ਕਿ ਸਫ਼ਾਈ ਜਾਂ ਭੋਜਨ ਦੀ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਵਿਚ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੇ ਨਤੀਜੇ ਵਜੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਮੇਅਰ ਦੀ ਗੈਰ ਕਾਨੰੂਨੀ ਉਸਾਰੀਆਂ ਨੂੰ ਲੈ ਕੇ ਸਖ਼ਤੀ, ਇਮਾਰਤੀ ਸ਼ਾਖਾ ਦੇ ਅਧਿਕਾਰੀ ਮੰਨੇ ਜਾਣਗੇ ਜ਼ਿੰਮੇਵਾਰ <br/> ਅਗਲੀ ਖ਼ਬਰ ਹਥਿਆਰਬੰਦ ਹਮਲਾਵਰ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਹੋਏ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।