05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ 'ਬੈਸਟ ਸਕੂਲ ਐਵਾਰਡ 2025' ਨਾਲ ਨਿਵਾਜਿਆ <br/>

ਅਜੀਤ ਡੈਸਕ 25-12-2025
ਗੋਇੰਦਵਾਲ ਸਾਹਿਬ, 24 ਦਸੰਬਰ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਨੇ ਰਾਸ਼ਟਰ ਪੱਧਰ 'ਤੇ ਵੱਡੀ ਉਪਲੱਬਧੀ ਹਾਸਲ ਕਰਦਿਆਂ 'ਬੈਸਟ ਸਕੂਲ ਐਵਾਰਡ, 2025' ਪ੍ਰਾਪਤ ਕੀਤਾ ਹੈ | ਇਹ ਸੰਸਥਾ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਦੀ ਯੋਗ ਅਤੇ ਦੂਰਦਰਸ਼ੀ ਅਗਵਾਈ ਹੇਠ ਲਗਾਤਾਰ ਸਿੱਖਿਆ ਦੇ ਖੇਤਰ ਵਿਚ ਨਵੇਂ ਮਿਆਰ ਸਥਾਪਤ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਪੰਜਾਬ ਰਾਜ ਦਾ ਪਹਿਲਾ ਸਕੂਲ ਹੈ, ਜਿਸ ਨੂੰ 'ਸਟਾਰ ਐਜ਼ੂਕੇਸ਼ਨ ਐਵਾਰਡ 2025' ਤਹਿਤ ਦੀ ਟਾਇਮਸ ਆਫ਼ ਇੰਡੀਆ ਵਲੋਂ ਨੈਸਕੋ ਗੋਰੇਗਾਉਂ ਮੁੰਬਈ ਵਿਖੇ ਬੈਸਟ ਸਕੂਲ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਨੇ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਪੂਰੇ ਤਰਨ ਤਾਰਨ ਜ਼ਿਲ੍ਹੇ ਵਿਚ ਰੌਸ਼ਨ ਕਰ ਦਿੱਤਾ | ਵਰਨਣਯੋਗ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਨੂੰ ਇਹ ਐਵਾਰਡ ਵਿੱਦਿਆ ਦੇ ਖੇਤਰ 'ਚ ਨਿਰੰਤਰ ਯਤਨਸ਼ੀਲ ਰਹਿਣ, ਵਧੀਆ ਅਨੁਸ਼ਾਸਨ, ਨੈਤਿਕ ਮੁੱਲਾਂ ਤੇ ਅਧਾਰਤ ਸਿੱਖਿਆ ਪ੍ਰਣਾਲੀ, ਸਰਵਪੱਖੀ ਵਿਕਾਸ, ਸੱਭਿਆਚਾਰਕ ਗਤੀਵਿਧੀਆਂ ਵਿਚ ਰਾਸ਼ਟਰ ਪੱਧਰ 'ਤੇ ਵਧੀਆ ਪ੍ਰਦਰਸ਼ਨ ਸਦਕਾ ਮਿਲਿਆ ਹੈ | ਇਸ ਖੁਸ਼ੀ ਦੇ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪਿ੍ੰਸੀਪਲ ਮੈਡਮ ਸ੍ਰੀਮਤੀ ਮਨੀਸ਼ਾ ਸੂਦ ਨੇ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਜ਼ਿਕਰ ਕੀਤਾ ਕਿ ਰਾਸ਼ਟਰ ਪੱਧਰ 'ਤੇ 'ਬੈਸਟ ਸਕੂਲ ਐਵਾਰਡ 2025' ਦੇ ਨਾਲ-ਨਾਲ ਘੱਟ ਖਰਚੇ ਵਿਚ ਵਧੀਆ ਬੁਨਿਆਦੀ ਢਾਂਚੇ ਨਾਲ ਗੁਣਾਤਮਕ ਸਿੱਖਿਆ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਵਿਚ ਸਕੂਲ ਦਾ ਮੋਹਰੀ ਰਹਿਣਾ ਇਲਾਕੇ ਲਈ ਵਰਦਾਨ ਹੈ |

ਪਿਛਲੀ ਖ਼ਬਰ ਪਿੰਡ ਭੁੱਚਰ ਵਿਖੇ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਹਰੀਕੇ ਤੋਂ ਰਾਜ ਪੱਧਰੀ ਏਕੀਕਿ੍ਤ ਸਿਹਤ ਮੁਹਿੰਮ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।