04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਹਰੀਕੇ ਤੋਂ ਰਾਜ ਪੱਧਰੀ ਏਕੀਕਿ੍ਤ ਸਿਹਤ ਮੁਹਿੰਮ ਦੀ ਸ਼ੁਰੂਆਤ <br/>

ਹਰੀਕੇ ਪੱਤਣ ਤੋਂ ਰਾਜ ਪੱਧਰੀ ਏਕੀਕਿ੍ਤ ਸਿਹਤ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ, ਨਾਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ | ਅਜੀਤ ਤਸਵੀਰਾਂ <br/> 25-12-2025
ਤਰਨ ਤਾਰਨ, 24 ਦਸੰਬਰ (ਹਰਿੰਦਰ ਸਿੰਘ)- ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਹਰੀਕੇ ਪੱਤਣ ਤੋਂ ਰਾਜ ਪੱਧਰੀ ਏਕੀਕਿ੍ਤ ਸਿਹਤ ਮੁਹਿੰਮ (ਇੰਟੈਗਰੇਟਿਡ ਹੈਲਥ ਕੰਪੇਨ) ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਐੱਸ.ਡੀ.ਐੱਮ. ਪੱਟੀ ਸਿਮਰਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ ਜੁਆਇੰਟ ਡਾਇਰੈਕਟਰ (ਪ੍ਰੀਵੇਂਸ਼ਨ ਡਿਵੀਜ਼ਨ) ਡਾ. ਮੀਨੂੰ, ਜੁਆਇੰਟ ਡਾਇਰੈਕਟਰ (ਸੀ.ਐੱਸ.ਟੀ) ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ, ਡਾ.ਹਰਪ੍ਰੀਤ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ | ਐੱਸ.ਡੀ.ਐੱਮ.ਪੱਟੀ ਸਿਮਰਨਜੀਤ ਸਿੰਘ ਨੇ ਅਧਿਕਾਰਤ ਤੌਰ 'ਤੇ ਰਾਜ ਪੱਧਰੀ ਏਕੀਕਿ੍ਤ ਸਿਹਤ ਮੁਹਿੰਮ (ਇੰਟੈਗਰੇਟਿਡ ਹੈਲਥ ਕੰਪੇਨ) ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਮੁਹਿੰਮ ਸੂਬੇ ਦੇ ਲੋਕਾਂ ਨੂੰ ਐੱਚ.ਆਈ.ਵੀ., ਐੱਸ.ਟੀ.ਆਈ., ਹੈਪੇਟਾਈਟਸ ਬੀ ਅਤੇ ਸੀ ਅਤੇ ਟੀ.ਬੀ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਆਪਣਾ ਅਹਿਮ ਰੋਲ ਅਦਾ ਕਰੇਗੀ | ਅੱਜ ਦੀ ਮੁਹਿੰਮ ਦੌਰਾਨ ਰੈਸਟ ਹਾਊਸ ਹਰੀਕੇ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵਿਸ਼ੇਸ਼ ਕੈਂਪ ਲਗਾ ਕੇ ਸਮਾਗਮ ਵਿਚ ਹਾਜ਼ਰ ਲੋਕਾਂ ਦੇ ਐੱਚ.ਆਈ.ਵੀ., ਐੱਸ.ਟੀ.ਆਈ., ਹੈਪੇਟਾਈਟਸ ਬੀ ਅਤੇ ਸੀ ਅਤੇ ਟੀ.ਬੀ ਦੇ ਟੈਸਟ ਵੀ ਕੀਤੇ ਗਏ | ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ ਨੇ ਦੱਸਿਆ ਕਿ ਇਹ ਮੁਹਿੰਮ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਐੱਨ.ਏ.ਸੀ.ਓ.), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ | ਇਸ ਨੂੰ ਪੰਜਾਬ ਵਿਚ ਲਾਗੂ ਕਰਨ ਦਾ ਉਦੇਸ਼ ਉਨ੍ਹਾਂ ਖੇਤਰਾਂ 'ਤੇ ਧਿਆਨ ਕੇਂਦਿ੍ਤ ਕਰਨਾ ਹੈ, ਜਿੱਥੇ ਅਧਿਕ ਖ਼ਤਰੇ ਵਾਲੀ ਆਬਾਦੀ ਵਿਚ ਦੇ ਮਾਮਲੇ ਵੱਧ ਸਾਹਮਣੇ ਆ ਰਹੇ ਹਨ | ਇਸ ਮੁਹਿੰਮ ਦੌਰਾਨ ਐੱਚ.ਆਈ.ਵੀ., ਐੱਸ.ਟੀ.ਆਈ. ਹੈਪਾਟਾਈਟਿਸ ਬੀ ਅਤੇ ਸੀ ਅਤੇ ਟੀ.ਬੀ ਦੇ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਸਮੇਂ-ਸਿਰ ਪਛਾਣ ਕਰਕੇ ਪ੍ਰਭਾਵਿਤ ਵਿਅਕਤੀਆਂ ਨੂੰ ਉਚਿਤ ਇਲਾਜ ਅਤੇ ਸਿਹਤ ਸੇਵਾਵਾਂ ਨਾਲ ਜੋੜਿਆ ਜਾਵੇਗਾ | ਡਾ. ਵਿਸ਼ਾਲ ਗਰਗ ਨੇ ਅੱਗੇ ਦੱਸਿਆ ਕਿ ਪੰਜਾਬ ਰਾਜ ਵਿਚ ਇਹ ਮੁਹਿੰਮ ਤਰਨ ਤਾਰਨ, ਬਠਿੰਡਾ, ਫ਼ਾਜ਼ਲਿਕਾ, ਫ਼ਿਰੋਜ਼ਪੁਰ, ਫ਼ਰੀਦਕੋਟ, ਲੁਧਿਆਣਾ, ਮੁਕਤਸਰ ਅਤੇ ਮੋਗਾ ਜ਼ਿਲਿ੍ਹਆਂ ਵਿਚ ਲਾਗੂ ਕੀਤੀ ਜਾ ਰਹੀ ਹੈ | ਇਸ ਮੁਹਿੰਮ ਅਧੀਨ ਕਾਉਂਸਲਿੰਗ ਸੇਵਾਵਾਂ, ਖ਼ਤਰੇ ਅਤੇ ਅਸੁਰੱਖਿਆ ਦਾ ਮੁਲਾਂਕਣ, ਸ਼ੱਕੀ ਮਾਮਲਿਆਂ ਦੀ ਟੀਬੀ ਜਾਂਚ, ਐੱਚ.ਆਈ.ਵੀ. ਦੀ ਜਾਂਚ ਕਰਕੇ ਮਰੀਜ਼ਾਂ ਨੂੰ ਏ.ਆਰ.ਟੀ. ਕੇਂਦਰਾਂ ਨਾਲ ਜੋੜਨਾ, ਐੱਸ.ਟੀ.ਆਈ. ਦੀ ਜਾਂਚ ਅਤੇ ਇਲਾਜ ਅਤੇ ਹੈਪਾਟਾਈਟਿਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਨਾਲ ਜੋੜਨ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ | ਇਸ ਤੋਂ ਇਲਾਵਾ ਡਾਇਬਟੀਜ਼ (ਸ਼ੂਗਰ), ਉੱਚ ਰਕਤਚਾਪ (ਬਲੱਡ ਪ੍ਰੈਸ਼ਰ) ਅਤੇ ਅਨੀਮੀਆ ਦੀ ਸਕ੍ਰੀਨਿੰਗ ਅਤੇ ਇਲਾਜ ਲਈ ਰੈਫਰਲ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ ਅਤੇ ਸਥਾਨਕ ਲੋੜਾਂ ਅਨੁਸਾਰ ਹੋਰ ਸਿਹਤ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ | ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੇ ਵੱਖ-ਵੱਖ ਪ੍ਰਾਗਰਾਮਾਂ ਜਿਵੇਂ ਟੀ.ਬੀ, ਹੈਪਾਟਾਈਟਿਸ ਅਤੇ ਮਾਨਸਿਕ ਸਿਹਤ ਦੇ ਨਾਲ-ਨਾਲ ਪੰਚਾਇਤੀ ਰਾਜ ਵਿਭਾਗ, ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਲਾਗੂ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ 'ਬੈਸਟ ਸਕੂਲ ਐਵਾਰਡ 2025' ਨਾਲ ਨਿਵਾਜਿਆ <br/> ਅਗਲੀ ਖ਼ਬਰ ਸ਼ਿਵਾਲਕ ਸਕੂਲ ਝਬਾਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।