05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਿੰਡ ਭੁੱਚਰ ਵਿਖੇ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 25-12-2025
ਝਬਾਲ, 24 ਦਸੰਬਰ (ਸਰਬਜੀਤ ਸਿੰਘ)-ਪਿੰਡ ਭੁੱਚਰ ਕਲਾ ਵਿਖੇ ਸਵਰਗਵਾਸੀ ਪੂਰਨ ਸਿੰਘ ਦੇ ਸਮੂਹ ਪਰਿਵਾਰ ਅਤੇ ਧਰਮੀ ਫੌਜੀ ਬਲਦੇਵ ਸਿੰਘ ਭੁੱਚਰ ਦੇ ਉੱਦਮ ਸਦਕਾ ਚਾਰ ਸਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਮੋਤੀ ਰਾਮ ਮਹਿਰਾ ਅਤੇ ਹੋਰ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਸਿੰਘ ਦੀ ਯਾਦ 'ਚ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਸ੍ਰੀ ਝਾੜ ਸਾਹਿਬ ਵਾਲੇ ਕੀਰਤੀਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਸਮੇਂ ਧਰਮੀ ਫੌਜੀ ਬਲਦੇਵ ਸਿੰਘ ਭੁੱਚਰ ਨੇ ਨਵੇਂ ਬਣੇ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਪੰਡੋਰੀ ਅਤੇ ਬਲਾਕ ਸੰਮਤੀ ਮੈਂਬਰ ਹਰਭਾਲ ਸਿੰਘ ਕੋਟ ਸਮੇਤ ਹੋਰ ਆਗੂਆਂ ਨੂੰ ਸਨਮਾਨਿਤ ਕਰਦਿਆ ਸੰਗਤਾਂ ਨੂੰ ਆਪਣੇ ਗੌਰਵਮਈ ਸਿੱਖ ਇਤਿਹਾਸ ਨੂੰ ਯਾਦ ਰੱਖਣ ਅਤੇ ਸਿੱਖੀ ਨਾਲ ਜੁੜਨ ਦੀ ਅਪੀਲ ਕੀਤੀ | ਇਸ ਸਮੇਂ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਵਿਚ ਕੁਲਵਿੰਦਰ ਸਿੰਘ ਛੀਨਾ, ਭੁਪਿੰਦਰ ਸਿੰਘ ਛੀਨਾ, ਗੁਰਿੰਦਰ ਸਿੰਘ ਬੌਬੀ, ਸੁੱਖ ਭਾਅ ਪਲਾਸੌਰ, ਚਮਕੌਰ ਸਿੰਘ ਰਾਜੂ ਸੋਹਲ ਸਿੰਘਵਾਲਾ, ਅੰਗਰੇਜ਼ ਸਿੰਘ ਭੁੱਚਰ,ਗੁਰਵੇਲ ਸਿੰਘ ਭੁੱਚਰ ਖੁਰਦ, ਜੁਗਰਾਜ ਸਿੰਘ ਭੁੱਚਰ, ਜਗਤਾਰ ਸਿੰਘ ਭੁੱਚਰ ਖੁਰਦ, ਡਾ.ਸੁਰਿੰਦਰ ਸਿੰਘ ਭੁੱਚਰ, ਪਿ੍ੰਸੀਪਲ ਬਲਵਿੰਦਰ ਸਿੰਘ ਭੁੱਚਰ, ਚਰਨਜੀਤ ਸਿੰਘ ਭੁੱਚਰ, ਬਲਵਿੰਦਰ ਸਿੰਘ ਪੱਪੂ, ਬਲਦੇਵ ਸਿੰਘ, ਪਟਵਾਰੀ ਪਲਵਿੰਦਰ ਸਿੰਘ ਬੱਬੂ ਅਤੇ ਡਾ. ਬਲਕਾਰ ਸਿੰਘ, ਬਾਬਾ ਸਰੂਪ ਸਿੰਘ, ਸੁਖਦੇਵ ਸਿੰਘ ਘੁੱਕਰ, ਸੁਰਜੀਤ ਸਿੰਘ ਭੁੱਚਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 27 ਨੂੰ- ਰਾਣਾ ਮੀਆਂਵਿੰਡ <br/> ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ 'ਬੈਸਟ ਸਕੂਲ ਐਵਾਰਡ 2025' ਨਾਲ ਨਿਵਾਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।