04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਿਵਾਲਕ ਸਕੂਲ ਝਬਾਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 25-12-2025
ਝਬਾਲ, 24 ਦਸੰਬਰ (ਸਰਬਜੀਤ ਸਿੰਘ)- ਸ਼ਿਵਾਲਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਭਿੱਖੀਵਿੰਡ ਰੋਡ ਵਿਖੇ ਅੱਜ ਸਮੂਹ ਸਟਾਫ ਅਤੇ ਸਕੂਲ ਦੇ ਬੱਚਿਆਂ ਨੇ ਇਕੱਤਰ ਹੋ ਕੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਹੋਰ ਸ਼ਹੀਦਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ | ਇਸ ਸਮੇਂ ਸਕੂਲ ਦੇ ਬੱਚਿਆਂ ਨੇ ਅਤੇ ਸਟਾਫ ਨੇ ਇਕੱਤਰ ਹੋ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ, ਉਪਰੰਤ ਅਰਦਾਸ ਬੇਨਤੀ ਕੀਤੀ ਗਈ | ਇਸ ਸਮੇਂ ਸਕੂਲ ਕਮੇਟੀ ਦੇ ਡਾਇਰੈਕਟਰ ਅਮਰਜੀਤ ਸਿੰਘ ਸੋਹਲ ਅਤੇ ਪਿ੍ੰਸੀਪਲ ਨਿਰਮਲ ਸਿੰਘ ਨੇ ਬੱਚਿਆਂ ਨੂੰ ਸ਼ਹੀਦੀ ਦਿਹਾੜਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਸਮੇਂ ਡਾਇਰੈਕਟਰ ਅਮਰਜੀਤ ਸਿੰਘ ਸੋਹਲ, ਨਰਿੰਦਰਜੀਤ ਕੌਰ ਸੋਹਲ, ਸੁਰਿੰਦਰਪਾਲ ਸਿੰਘ ਸੋਹਲ, ਹੈਵਨਜੀਤ ਸਿੰਘ ਸੋਹਲ ਅਤੇ ਗੁਰਪਿੰਦਰਜੁਤ ਸਿੰਘ ਝਬਾਲ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਹਰੀਕੇ ਤੋਂ ਰਾਜ ਪੱਧਰੀ ਏਕੀਕਿ੍ਤ ਸਿਹਤ ਮੁਹਿੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਆਈ.ਟੀ.ਆਈ. ਕਾਲਜ ਵਿਖੇ ਸ਼ਹਾਦਤਾਂ ਨੂੰ ਸਮਰਪਿਤ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।