ਤਰਨ ਤਾਰਨ, 5 ਨਵੰਬਰ (ਇਕਬਾਲ ਸਿੰਘ ਸੋਢੀ)- ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੂਬਾਈ ਸਰਪ੍ਰਸਤ ਅਜੀਤ ਸਿੰਘ ਫ਼ਤਹਿਚੱਕ ਦੀ ਪ੍ਰਧਾਨਗੀ ਹੇਠ ਹੋਈ | ਜਨਰਲ ਸਕੱਤਰ ਮਨਜੀਤ ਸਿੰਘ ਨੇ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ | ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ | ਬੁਲਾਰਿਆਂ 'ਚੋਂ ਸਰਪ੍ਰਸਤ ਰਸ਼ਪਾਲ ਸਿੱਘ ਰੰਧਾਵਾ ਅਤੇ ਸੁਰਜੀਤ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਤਹਿਸੀਲ ਪ੍ਰਧਾਨ ਧਰਮ ਸਿੰਘ ਖਡੂਰ ਸਾਹਿਬ, ਸੁਰਿੰਦਰ ਸਿੰਘ ਤਰਨ ਤਾਰਨ, ਸਰਵਣ ਸਿੰਘ ਰਸੂਲਪੁਰ ਨੇ ਆਪਣੇ ਸਾਢੇ 5 ਸਾਲ ਦੀਆਂ ਕਿਸ਼ਤਾਂ 'ਚ ਅਦਾਇਗੀ ਅਤੇ ਸਰਕਾਰ ਦੀ ਪੈਨਸ਼ਨਰਜ਼ ਪ੍ਰਤੀ ਅਣਦੇਖੀ ਦੀ ਤਿੱਖੀ ਆਲੋਚਨਾ ਕੀਤੀ | ਪੈਨਸ਼ਨਰ ਆਗੂਅਆਂ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੈਨਸ਼ਨਰਜ਼ ਦੇ ਪੈਂਡਿੰਗ ਮਸਲਿਆਂ ਤੋਂ ਜਾਣੂ ਕਰਵਾਉਣ ਅਤੇ ਮੰਗ ਪੱਤਰ ਦੇ ਕੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਪੈਨਸ਼ਨਰਜ਼ ਦੇ ਮਸਲੇ ਉਠਾਉਣ ਅਤੇ ਹੱਲ ਕਰਵਾਉਣ ਲਈ ਐਸੋਸੀਏਸ਼ਨ ਦੇ ਵਫਦ ਨਾਲ ਮਿਲਣ ਦਾ ਸੁਝਾਅ ਦਿੱਤਾ ਗਿਆ | ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਲਈ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਜੇਤੂ ਹੋਣ 'ਤੇ ਪੈਨਸ਼ਨਰਜ਼ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਪ੍ਰਧਾਨ ਫ਼ਤਹਿਚੱਕ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ, ਤਹਿਸੀਲ ਪ੍ਰਧਾਨ ਜੋਧਬੀਰ ਸ਼ਰਮਾ ਆਦਿ ਪੈਨਸ਼ਨਰ ਆਗੂਆਂ ਨੇ ਪੈਨਸ਼ਨਰਜ਼ ਦੀਆਂ ਅਰਸੇ ਤੋਂ ਅਟਕੀਆਂ ਅਤੇ ਅਣਗੌਲੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮੰਗ ਪੱਤਰ ਦਿੱਤਾ | ਇਸ ਮੌਕੇ ਸਰਪ੍ਰਸਤ ਸੁਰਜੀਤ ਸਿੰਘ, ਰਸ਼ਪਾਲ ਸਿੰਘ ਰੰਧਾਵਾ, ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਵਿੱਤ ਸਕੱਤਰ ਕੁਲਦੀਪ ਸਿੰਘ, ਉੱਪ ਵਿੱਤ ਸਕੱਤਰ ਕੁਲਵੰਤ ਸਿੰਘ, ਜਗੀਰ ਸਿੰਘ , ਵਧੀਕ ਜਨਰਲ ਸਕੱਤਰ ਵਿਜੇ ਕੁਮਾਰ ਵਿਨਾਇਕ, ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਹਰਜਿੰਦਰ ਸਿੰਘ ਭਾਟੀਆ, ਸੁਰਜੀਤ ਸਿੰਘ ਚੌਟਾਲਾ, ਹਰਦੇਵ ਸਿੰਘ ਬਾਠ, ਨਰਿੰਦਰ ਸਿੰਘ, ਪਿ੍ੰਸੀਪਲ ਸੁੱਖਾ ਸਿੰਘ, ਜਗਦੀਸ਼ ਕੁਮਾਰ ਹਾਂਡਾ, ਚਰਨਜੀਤ ਸਿੰਘ, ਸੁਭਾਸ਼ ਚੰਦਰ ਸ਼ਰਮਾ, ਅਰਜਨ ਸਿੰਘ, ਮੇਜਰ ਸਿੰਘ, ਜਸਬੀਰ ਸਿੰਘ, ਸਵਰਨ ਸਿੰਘ, ਮਨਜੀਤ ਕੌਰ, ਦਰਸ਼ਨ ਕੌਰ, ਹਰਜਿੰਦਰ ਕੌਰ, ਲਾਲ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਸਰਵਣ ਸਿੰਘ ਰਸੂਲਪੁਰ ਆਦਿ ਨੇ ਸ਼ਿਰਕਤ ਕੀਤੀ |