ਕਵਲਜੀਤ ਸਿੰਘ ਸੰਧੂ ਨੂੰ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਵਾਧੂ ਚਾਰਜ ਮਿਲਣ ’ਤੇ ਅਧਿਆਪਕਾਂ ਵਲੋਂ ਨਿੱਘਾ ਸਵਾਗਤ
ਪੱਟੀ, 24 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਬਲਾਕ ਸਿੱਖਿਆ ਅਫਸਰ ਦਿਲਬਾਗ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਦੀ ਇਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਉਪਰੰਤ ਬਲਾਕ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਨੂੰ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਤਰਨ ਤਾਰਨ ਦਾ ਵਾਧੂ ਚਾਰਜ ਮਿਲਣ ’ਤੇ ਅਧਿਆਪਕਾਂ ਵਲੋਂ ਨਿੱਘਾ ਸਗਾਵਤ ਕੀਤਾ ਗਿਆ।
ਨਵ-ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਸਨਮਾਨ ਕਰਦੇ ਹੋਏ ਦਿਲਬਾਗ ਸਿੰਘ, ਗੁਰਵੇਲ ਸਿੰਘ ਲੁਹਾਰੀਆ ਅਤੇ ਹੋਰ। ਤਸਵੀਰ–ਕਾਲੇਕੇ
25-10-2026