ਪੱਟੀ, 5 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਤਨਾਮ ਸਿੰਘ ਬਾਠ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਕੈਰੋਂ ਕੰਨਿਆਂ ਵਿਖੇ ਸਫਲਤਾਪੂਰਵਕ ਨੇਪੜੇ ਚੜ੍ਹੀਆਂ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਤਨਾਮ ਸਿੰਘ ਬਾਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਨ੍ਹਾਂ ਖੇਡਾਂ ਦੀ ਪ੍ਰਧਾਨਗੀ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅਸ਼ਵਨੀ ਮਰਵਾਹ, ਜਸਵਿੰਦਰ ਸਿੰਘ ਸੰਧੂ, ਭਿੱਖੀਵਿੰਡ, ਦਿਲਬਾਗ ਸਿੰਘ ਖਡੂਰ ਸਾਹਿਬ, ਮਨਜਿੰਦਰ ਸਿੰਘ ਪੱਟੀ, ਪਾਰਸ ਕੁਮਾਰ ਖੁੱਲਰ ਵਲਟੋਹਾ, ਸਰਬਜੀਤ ਸਿੰਘ ਤਰਨ ਤਾਰਨ, ਰਜਿੰਦਰ ਸਿੰਘ ਗੰਡੀਵਿੰਡ, ਕੁਲਵਿੰਦਰ ਸਿੰਘ ਚੋਹਲਾ ਸਾਹਿਬ ਤੇ ਗੁਰਦੀਪ ਸਿੰਘ ਨੂਰਦੀ ਬਲਾਕ ਨੇ ਕੀਤੀ | ਇਨ੍ਹਾਂ ਖੇਡਾਂ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਬਲਾਕਾਂ ਦੇ ਬੱਚਿਆਂ ਨੇ ਵਧ ਚੜ੍ਹ ਕੇ ਉਤਸ਼ਾਹ ਨਾਲ ਹਿੱਸਾ ਲਿਆ | ਇਹਨਾਂ ਖੇਡਾਂ ਦੇ ਆਯੋਜਨ ਦੀ ਪ੍ਰਬੰਧਕੀ ਅਗਵਾਈ ਬੀ.ਈ.ਈ.ਓ, ਅਸ਼ਵਨੀ ਮਰਵਾਹਾ, ਬੀ.ਐੱਸ.ਓ ਸੁਖਬੀਰ ਸਿੰਘ ਬਾਠ, ਸੈਂਟਰ ਹੈੱਡ ਟੀਚਰ ਗੁਰਕਿਰਪਾਲ ਸਿੰਘ ਕੈਰੋਂ ਨੇ ਕੀਤੀ | ਮੌਕੇ ਖੋ- ਖੋ, ਕਬੱਡੀ ਸਰਕਲ, ਕਬੱਡੀ ਨੈਸ਼ਨਲ, ਹੈੱਡਬਾਲ, ਫੁੱਟਬਾਲ, ਹਾਕੀ, ਰੱਸਾਕਸੀ, ਸ਼ਤਰੰਜ , ਯੋਗਾ, ਕਰਾਟੇ ਤੇ ਜਿਮਨਾਸਟਿਕ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਡੀ.ਈ.ਓ ਸਤਨਾਮ ਸਿੰਘ ਬਾਠ ਤੇ ਸਮੂਹ ਬੀ.ਈ.ਈ.ਓ 'ਤੇ ਪ੍ਰਬੰਧਕਾਂ ਵਲੋਂ ਟਰਾਫ਼ੀ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਡੀ ਈ ਓ ਸਤਨਾਮ ਸਿੰਘ ਬਾਠ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਬਲਾਕ ਨੌਸ਼ਹਿਰਾ ਪਨੂੰਆਂ ਨੂੰ ਓਵਰਆਲ ਟਰਾਫੀ ਜਿੱਤਣ 'ਤੇ ਵਧਾਈ ਦਿੱਤੀ |