ਤਰਨ ਤਾਰਨ, 31 ਅਗਸਤ (ਇਕਬਾਲ ਸਿੰਘ ਸੋਢੀ)- ਸਾਲ 2023 ਵਿਚ ਹਿਮਾਚਲ 'ਚ ਹੋਈ ਵਿਨਾਸ਼ਕਾਰੀ ਆਪਦਾ ਸਮੇਂ ਵੀ ਕਲਾ ਸੁਮਨ ਵਲੋਂ ਸਕੂਲਾਂ ਤੋਂ ਚੰਦਾ ਇਕੱਠਾ ਕਰਕੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੀ ਨੋਟਿਸ 'ਚ ਲਿਆਕੇ ਮੰਡੀ ਦੇ ਗ੍ਰਾਮ ਪੰਚਾਇਤ ਨੂੰ ਭੇਜੀ ਗਈ ਸੀ | ਵਿਦਿਅਕ ਅਤੇ ਸੰਸਕਿ੍ਤ ਐੱਨ.ਜੀ.ਓ. ਹੋਣ ਦੇ ਬਾਵਜੂਦ ਵੀ ਭਾਰਤ ਸਰਕਾਰ ਦੇ ਯੁਵਾ ਮੰਤਰਾਲਾ, ਹਿਮਾਚਲ ਭਾਸ਼ਾ ਕਲਾ ਸੰਸਕਿ੍ਤੀ ਵਿਭਾਗ ਦੀ ਗੈੈਰ ਰਾਜਨੀਤਿਕ, ਖੁਦ ਮੁਖਤਿਆਰ ਰਾਸ਼ਟਰੀ ਐੱਨ.ਜੀ.ਓ. ਕਲਾ ਸੁਮਨ ਵਲੋਂ ਹਿਮਾਚਲ ਪੀੜਤਾਂ ਦੀ ਮਦਦ ਲਈ ਰਾਹਤ ਫੰਡ ਇਕੱਠਾ ਕਰਨ ਦਾ ਭਲਾਈ ਵਾਲਾ ਇਹ ਕੰਮ ਸ਼ਹਿਰ ਦੇ ਅਤੇ ਦੂਰ ਬੈਠੇ ਸ਼ੁੱਭਚਿੰਤਕਾਂ, ਸ਼ਹਿਰ ਦੇ ਦਾਨੀ ਸੱਜਣਾਂ, ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ, ਮਾਝਾ ਪਬਲਿਕ ਸੀ.ਸੈ. ਸਕੂਲ, ਸ.ਸੀ. ਸੈਕੰਡਰੀ ਸਕੂਲ ਰਟੌਲ ਅਤੇ ਕੈਲ-ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਤੋਂ ਰਾਹਤ ਫੰਡ ਇਕੱਠਾ ਕਰਕੇ ਹਿਮਾਚਲ ਪੀੜਤਾਂ ਦੀ ਮਦਦ ਲਈ ਭੇਜਾ ਜਾ ਰਿਹਾ ਹੈ | ੳਕਤ ਸ਼ਬਦ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਤਰਨ ਤਾਰਨ ਦੇ ਐੱਸ.ਡੀ.ਐੱਮ. ਅਰਵਿੰਦਰ ਪਾਲ ਸਿੰਘ ਅੱਗੇ ਰੱਖੇ | ਉਨ੍ਹਾਂ ਐੱਸ.ਡੀ.ਐੱਮ. ਨੂੰ ਦੱਸਿਆ ਕਿ ਕਈ ਸਾਲ ਪਹਿਲਾਂ ਵੀ 'ਕਲਾ ਸੁਮਨ' ਵਲੋਂ ਰਾਜਸਥਾਨ ਸੁੱਕਾ ਪੀੜਤਾਂ, ਜੰਮੂ ਕਸ਼ਮੀਰ ਦੇ ਭੂਚਾਲ ਪੀੜਤਾਂ, ਉਤਰਾਖੰਡ ਆਪਦਾ ਅਤੇ ਗੁਜਰਾਤ ਦੇ ਬਾੜ੍ਹ ਪੀੜਤਾਂ ਲਈ ਸਹਾਇਤਾ ਰਾਸ਼ੀ ਅਤੇ ਕਪੜੇ ਇਕੱਠੇ ਕਰਕੇ ਤਰਨ ਤਾਰਨ ਅਤੇ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਭਿਜਵਾਈ ਗਈ ਸੀ | ਆਪਦਾ ਰਾਹਤ ਧਨਰਾਸ਼ੀ ਇਕੱਠਾ ਕਰਨ ਦੇ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਐੱਸ.ਡੀ.ਐੱਮ ਨੇ ਕਲਾ ਸੁਮਨ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |