ਖਾਲੜਾ, 31 ਅਗਸਤ (ਜੱਜਪਾਲ ਸਿੰਘ ਜੱਜ)-ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ (ਸਾਹਿਬ ਭਾਈ ਜੈਤਾ ਜੀ) ਦਾ 364ਵਾਂ ਜਨਮ ਦਿਹਾੜਾ 5 ਸਤੰਬਰ 2025 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਜ਼ਬੀ ਸਿੱਖ ਦਲ ਸ੍ਰੀ ਅੰਮਿ੍ਤਸਰ ਸਾਹਿਬ (1926) ਭਾਈ ਮਲਕੀਅਤ ਸਿੰਘ ਖਾਲਸਾ ਅਤੇ ਕਮਾਡੈਂਟ ਜਸਕਰਨ ਸਿੰਘ ਦੀ ਯੋਗ ਅਗਵਾਈ ਵਿਚ ਇਕ ਵਿਸ਼ਾਲ ਜਥਾ ਅੰਮਿ੍ਤਸਰ ਗੋਲਡਨ ਗੇਟ ਤੋਂ ਰਵਾਨਾ ਹੋਵੇਗਾ ਅਤੇ ਇਸ ਵਿਚ ਭੀਮ ਯੂਥ ਫੈੱਡਰੇਸ਼ਨ ਪੰਜਾਬ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਤੋਂ ਵਿਸ਼ਾਲ ਜਥਾ ਲੈ ਕੇ ਹਾਜ਼ਰੀ ਭਰਨਗੇ | ਉਕਤ ਜਾਣਕਾਰੀ ਸੂਬਾਈ ਆਗੂ ਜਸਪਾਲ ਸਿੰਘ ਖਾਲੜਾ ਨੇ ਦਿੰਦਿਆਂ ਕਿਹਾ ਕਿ ਇਸ ਜਥੇ ਵਿਚ ਸ਼ਾਮਿਲ ਹੋਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਮੀਤ ਪ੍ਰਧਾਨ ਪੰਜਾਬ ਰਾਜਵਿੰਦਰ ਸਿੰਘ, ਜਨਰਲ ਸਕੱਤਰ ਨਿਰਵੈਲ ਸਿੰਘ, ਪ੍ਰੈਸ ਸਕੱਤਰ ਬਲਜਿੰਦਰ ਸਿੰਘ, ਸਕੱਤਰ ਅਮਰ ਸਿੰਘ, ਕੈਸ਼ੀਅਰ ਡਾ. ਕਾਬਲ ਸਿੰਘ, ਵਾਈਸ ਕੈਸ਼ੀਅਰ ਮਾ. ਰੌਸ਼ਨ ਲਾਲ, ਮੈਂਬਰ ਪੰਜਾਬ ਗੁਰਵਿੰਦਰ ਸਿੰਘ, ਮੈਂਬਰ ਪੰਜਾਬ ਸਤਨਾਮ ਸਿੰਘ, ਮੈਂਬਰ ਪੰਜਾਬ ਠੇਕੇਦਾਰ ਬਲਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾੜੀ ਗੌੜ ਸਿੰਘ, ਜਨਰਲ ਸਕੱਤਰ ਫ਼ੌਜੀ ਅੰਗਰੇਜ ਸਿੰਘ ਮੱਦਰ, ਜਨਰਲ ਸਕੱਤਰ ਫ਼ੌਜੀ ਮਹਿਲ ਸਿੰਘ ਖਾਲੜਾ, ਜਨਰਲ ਸਕੱਤਰ ਮਾਸਟਰ ਜਗੀਰ ਸਿੰਘ ਸਿੰਘਪੁਰਾ, ਸਕੱਤਰ ਫ਼ੌਜੀ ਸੁੱਖਚੈਨ ਸਿੰਘ ਪੂਹਲਾ, ਸਕੱਤਰ ਸੂਬੇਦਾਰ ਸੁਰਜਨ ਸਿੰਘ, ਸਕੱਤਰ ਪਰਦੀਪ ਧਵਨ ਭਿੱਖੀਵਿੰਡ, ਹਲਕਾ ਖੇਮਕਰਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਅਲਗੋਂ ਖੁਰਦ, ਸਕੱਤਰ ਬੂਟਾ ਸਿੰਘ ਮੁੰਡਾ ਪਿੰਡ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਮਿੰਟੂ ਭਿੱਖੀਵਿੰਡ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਬਲਵਿੰਦਰ ਸਿੰਘ ਪਹੂਵਿੰਡ, ਸਕੱਤਰ ਫ਼ੌਜੀ ਪਰਮਜੀਤ ਸਿੰਘ ਨਾਰਲਾ, ਬਾਬਾ ਸੁੱਖਦੇਵ ਸਿੰਘ ਲਾਡਾ ਮੱਖੂ, ਜਗੀਰ ਸਿੰਘ ਬਿੰਦੂ, ਅਵਤਾਰ ਸਿੰਘ ਮਨੀਮ ਖਾਲੜਾ, ਸੁਖਦੇਵ ਸਿੰਘ ਮਨੀਮ ਖਾਲੜਾ, ਕਾ. ਕਾਬਲ ਸਿੰਘ, ਦਲਬੀਰ ਸਿੰਘ ਸੈਕਟਰੀ ਖਾਲੜਾ ਆਦਿ ਹਾਜ਼ਰ ਸਨ |