08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹਰਿਆਣਾ ਸਰਕਾਰ ਵਲੋਂ ਸਿੱਖ ਕਤਲੇਆਮ ਪੀੜਤਾਂ ਨੂੰ ਨੌਕਰੀਆਂ ਦੇਣਾ ਸ਼ਲਾਘਾਯੋਗ ਫ਼ੈਸਲਾ-ਮੰਨਾ, ਮੱਲ੍ਹੀ <br/>

ਅਜੀਤ ਡੈਸਕ 01-09-2025
ਤਰਨ ਤਾਰਨ, 31 ਅਗਸਤ (ਇਕਬਾਲ ਸਿੰਘ ਸੋਢੀ)-ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਵਿਚ ਹੋਏ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਵਲੋਂ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਸ਼ਲਾਘਾਯੋਗ ਫੈਸਲਾ ਹੈ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਿੱਖ ਕਤਲੇਆਮ ਪੀੜਤ ਸੁਸਾਇਟੀ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ, ਜਰਨਲ ਸਕੱਤਰ ਮਲਕੀਤ ਸਿੰਘ ਮੱਲ੍ਹੀ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਦਿੱਲੀ ਸਰਕਾਰ ਅਤੇ ਹੁਣ ਹਰਿਆਣਾ ਸਰਕਾਰ ਨੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ, ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੀ ਹਰੇਕ ਲਾਲ ਕਾਰਡ ਧਾਰਕ ਪਰਿਵਾਰਾਂ ਦੇ ਪੀੜਤ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰਕੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰੇ | ਇਸ ਮੌਕੇ ਚੇਅਰਮੈਨ ਰਤਨ ਸਿੰਘ, ਮੀਤ ਪ੍ਰਧਾਨ ਧੀਰਾ ਸਿੰਘ, ਪ੍ਰੈੱਸ ਸਕੱਤਰ ਅਰਜੁਨ ਸਿੰਘ ਠਰੂ, ਸਰਪ੍ਰਸਤ ਉਤਮ ਸਿੰਘ, ਖਜਾਨਚੀ ਬੀਬੀ ਉਪਿੰਦਰ ਕੌਰ, ਮੈਂਬਰ ਜਸਵਿੰਦਰ ਸਿੰਘ, ਮੈਂਬਰ ਕਰਮ ਸਿੰਘ, ਮਲਵਿੰਦਰ ਸਿੰਘ ਜੌੜਾ, ਰਣਜੀਤ ਸਿੰਘ ਭੁੱਚਰ, ਮਨਦੀਪ ਕੌਰ, ਭਗਵਾਨ ਸਿੰਘ ਗੋਇੰਦਵਾਲ, ਮੁਖਤਿਆਰ ਸਿੰਘ ਕੱਲ੍ਹਾ, ਅਮਰਜੀਤ ਸਿੰਘ ਬੰਟੀ ਆਦਿ ਤੋਂ ਇਲਾਵਾ ਹੋਰ ਵੀ ਪੀੜਤ ਪਰਿਵਾਰ ਮੌਜੂਦ ਸਨ |

ਪਿਛਲੀ ਖ਼ਬਰ ਹਿਮਾਚਲ ਤ੍ਰਾਸਦੀ ਰਾਹਤ ਫੰਡ ਦੀ ਧਨਰਾਸ਼ੀ 'ਕਲਾ ਸੁਮਨ' ਨੇ ਹਿਮਾਚਲ ਭੇਜੀ <br/> ਅਗਲੀ ਖ਼ਬਰ ਬਰਸਾਤੀ ਮੌਸਮ 'ਚ ਕੰਨਾਂ ਦੀਆਂ ਬਿਮਾਰੀਆਂ ਤੋਂ ਰਹੋ ਸਾਵਧਾਨ- ਡਾ. ਰੰਧਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।