08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਰਸਾਤੀ ਮੌਸਮ 'ਚ ਕੰਨਾਂ ਦੀਆਂ ਬਿਮਾਰੀਆਂ ਤੋਂ ਰਹੋ ਸਾਵਧਾਨ- ਡਾ. ਰੰਧਾਵਾ <br/>

ਅਜੀਤ ਡੈਸਕ 01-09-2025
ਤਰਨ ਤਾਰਨ, 31 ਅਗਸਤ (ਪਰਮਜੀਤ ਜੋਸ਼ੀ)- ਬਰਸਾਤੀ ਮੌਸਮ ਵਿਚ ਕੰਨਾਂ 'ਚ ਪਾਣੀ ਪੈਣ ਨਾਲ ਉੱਲੀ ਲੱਗਣਾ, ਰੇਸ਼ਾ ਵਗਣਾ, ਕੰਨਾਂ ਵਿਚ ਦਰਦ ਰਹਿਣਾ, ਸੋਜ਼ ਪੈਣੀ ਆਦਿ ਬੀਮਾਰੀਆਂ ਹੋ ਜਾਂਦੀਆਂ ਹਨ ਅਤੇ ਲੋਕਾਂ ਵਲੋਂ ਘਰਾਂ ਵਿਚ ਹੀ ਦੇਸੀ ਨੁਸਖੇ ਵਰਤ ਕੇ ਇਲਾਜ ਕੀਤਾ ਜਾਂਦਾ ਹੈ, ਜਿਸ ਨਾਲ ਸਥਿਤੀ ਗੰਭੀਰ ਬਣ ਜਾਂਦੀ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ.ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਕੰਨ ਦੇ ਰੋਗ ਪ੍ਰਤੀ ਦਿਖਾਈ ਗਈ ਲਾਪ੍ਰਵਾਹੀ ਖ਼ਤਰਨਾਕ ਸਾਬਿਤ ਹੁੰਦੀ ਹੈ ਕਿਉਂਕਿ ਲੋਕਾਂ ਵਲੋਂ ਕੰਨਾਂ 'ਚ ਬਦਾਮ ਰੋਗਨ, ਹਾਈਡਰੋਜਨ, ਤੇਲ ਪਾਉਣਾ ਆਦਿ ਨੁਸਖੇ ਵਰਤੇ ਜਾਂਦੇ ਹਨ, ਜਿਸ ਨਾਲ ਕੰਨ ਜਿਆਦਾ ਖ਼ਰਾਬ ਹੋ ਜਾਂਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਰਸਾਤੀ ਮੌਸਮ ਵਿਚ ਕੰਨ ਦੀ ਬਿਮਾਰੀ ਨੂੰ ਲਾਪ੍ਰਵਾਹੀ ਨਾਲ ਨਾ ਲੈਣ 'ਤੇ ਸਮਾਂ ਰਹਿੰਦਿਆਂ ਮਾਹਿਰ ਡਾਕਟਰ ਪਾਸੋਂ ਇਲਾਜ ਕਰਵਾਉਣ ਜਰੂਰ ਕਰਵਾਉਣ |

ਪਿਛਲੀ ਖ਼ਬਰ ਹਰਿਆਣਾ ਸਰਕਾਰ ਵਲੋਂ ਸਿੱਖ ਕਤਲੇਆਮ ਪੀੜਤਾਂ ਨੂੰ ਨੌਕਰੀਆਂ ਦੇਣਾ ਸ਼ਲਾਘਾਯੋਗ ਫ਼ੈਸਲਾ-ਮੰਨਾ, ਮੱਲ੍ਹੀ <br/> ਅਗਲੀ ਖ਼ਬਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਯਤਨਾਂ ਸਦਕਾ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਆਧੁਨਿਕ ਸਿਹਤ ਸਹੂਲਤਾਂ ਨਾਲ ਹੋਵੇਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।