ਭਿੱਖੀਵਿੰਡ, 20 ਜੁਲਾਈ (ਬੌਬੀ)-ਅਕਾਲੀ ਦਲ ਵਾਰਿਸ ਪੰਜਾਬ ਦੀ ਹਾਈਕਮਾਨ ਵਲੋਂ ਸਾਬਕਾ ਸਰਪੰਚ ਨਰਿੰਦਰ ਸਿੰਘ ਕਲਸੀਆਂ ਨੂੰ ਤਿੰਨ ਹਲਕਿਆਂ ਮਜੀਠਾ, ਬਾਬਾ ਬਕਾਲਾ ਤੇ ਜੰਡਿਆਲਾ ਦਾ ਅਬਜ਼ਰਵਰ ਲਗਾਉਣ 'ਤੇ ਪਾਰਟੀ ਆਗੂਆਂ ਗੁਰਵਿੰਦਰ ਸਿੰਘ ਸੰਧੂ ਭਿੱਖੀਵਿੰਡ, ਜਗਬੀਰ ਸਿੰਘ ਪਹਿਲਵਾਨਕੇ, ਜਗਰੂਪ ਸਿੰਘ ਪੂਹਲਾ, ਡਾ. ਗੁਰਭੇਜ ਸਿੰਘ ਭਿੱਖੀਵਿੰਡ ਨੇ ਵਧਾਈ ਦਿੰਦਿਆਂ ਕਿਹਾ ਕਿ ਨਰਿੰਦਰ ਸਿੰਘ ਕਲਸੀਆਂ ਬਹੁਤ ਹੀ ਇਮਾਨਦਾਰ ਤੇ ਮਿਲਾਪੜੇ ਇਨਸਾਨ ਹਨ | ਸਾਨੂੰ ਪੂਰਾ ਯਕੀਨ ਹੈ ਕਿ ਭਾਈ ਨਰਿੰਦਰ ਸਿੰਘ ਪਾਰਟੀ ਹਾਈਕਮਾਨ ਵਲੋਂ ਲਗਾਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ | ਪਾਰਟੀ ਹਾਈਕਮਾਨ ਬਾਪੂ ਤਰਸੇਮ ਸਿੰਘ, ਚਾਚਾ ਸੁਖਚੈਨ ਸਿੰਘ ਖੇਮਕਰਨ, ਹਲਕੇ ਦੇ ਅਬਜ਼ਰਵਰ ਭਾਈ ਸੁਖਦੇਵ ਸਿੰਘ ਸੰਧੂ ਕਾਦੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ | ਇਸ ਮੌਕੇ ਗੁਰਵਿੰਦਰ ਸਿੰਘ ਸੰਧੂ, ਮਨਜਿੰਦਰ ਸਿੰਘ ਕਲਸੀਆਂ, ਗੁਰਲਾਲ ਸਿੰਘ ਮੱਖੀ, ਭਾਈ ਰਣਜੀਤ ਸਿੰਘ ਉਧੋਕੇ, ਰਮਣੀਕ ਸਿੰਘ ਭਗਵਾਨਪੁਰਾ, ਜਗਰੂਪ ਸਿੰਘ ਪੂਹਲਾ, ਜਗਬੀਰ ਸਿੰਘ ਪਹਿਲਵਾਨਕੇ, ਗੁਰਭੇਜ ਸਿੰਘ ਭਿੱਖੀਵਿੰਡ, ਪ੍ਰਭਪਾਲ ਸਿੰਘ, ਅੰਮਿ੍ਤਪਾਲ ਸਿੰਘ, ਗੁਰਲਾਲ ਸਿੰਘ, ਗੁਰਦੇਵ ਸਿੰਘ, ਸਰਬਜੀਤ ਸਿੰਘ, ਦਰਸ਼ਨ ਸਿੰਘ ਦਰਾਜਕੇ ਪਹਿਲਵਾਨਕੇ ਆਦਿ ਹਾਜ਼ਰ ਸਨ |