02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲੇ 'ਤੇ ਅਕਾਲੀ ਦਲ ਦੀ ਕਾਨਫ਼ਰੰਸ ਇਤਿਹਾਸਕ ਹੋਵੇਗੀ - ਜਲਾਲਉਸਮਾ

ਅਜੀਤ ਡੈਸਕ 20-07-2025
ਖਡੂਰ ਸਾਹਿਬ, 19 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਦੀ ਦੇਖ ਰੇਖ ਹੇਠ ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲੇ ਮੌਕੇ ਕਰਵਾਈ ਜਾ ਰਹੀ ਅਕਾਲੀ ਦਲ ਦੀ ਕਾਨਫਰੰਸ ਇਤਿਹਾਸਕ ਹੋਵੇਗੀ | ਜਿਸ ਸਬੰਧੀ ਵਰਕਰਾਂ ਨੂੰ ਵੱਡੇ ਪੱਧਰ 'ਤੇ ਪਿੰਡ-ਪਿੰਡ ਪਹੁੰਚ ਕੇ ਲਾਮਬੰਦ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸਰਕਲ ਪ੍ਰਧਾਨ ਸਰਵਣ ਸਿੰਘ ਸਰਪੰਚ ਤੱਖਤੂਚੱਕ, ਸਰਕਲ ਪ੍ਰਧਾਨ ਸੁਖਵੰਤ ਮੱਲਾ, ਸਰਕਲ ਪ੍ਰਧਾਨ ਸਤਪਾਲ ਸਿੰਘ ਨੱਥੋਕੇ ਨੇ ਕਿਹਾ ਕਿ ਸਾਬਕਾ ਵਿਧਾਇਕ ਜਥੇਦਾਰ ਜਲਾਲ ਉਸਮਾ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਰਹੇ ਹਨ | ਇਸ ਮੌਕੇ ਜਲਾਲ ਉਸਮਾ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਰੈਲੀ ਇਕੱਠ ਇਤਿਹਾਸਕ ਹੋਵੇਗੀ | ਇਸ ਮੌਕ ਦਿਲਬਾਗ ਸਿੰਘ ਜਾਤੀਉਮਰਾ, ਸਰਬਜੀਤ ਸਿੰਘ, ਕਸ਼ਮੀਰ ਸਿੰਘ, ਨਿਰਵੈਰ ਸਿੰਘ, ਤਰਸੇਮ ਸਿੰਘ, ਨਿਰਮਲ ਸਿੰਘ,ਰਾਮ ਸਿੰਘ, ਸਰਬਜੀਤ ਸਿੰਘ ਢੋਟਾ, ਜਗਤਾਰ ਸਿੰਘ, ਜੋਬਨਜੀਤ ਸਿੰਘ, ਅਕਾਸ਼ਦੀਪ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੈਂਟਰਲ ਪੇ-ਸਕੇਲ 2020 ਦੇ ਵਿਰੁੱਧ ਕਲਰਕਾਂ ਵਲੋਂ ਮਨਾਇਆ ਕਾਲਾ ਦਿਵਸ ਅਗਲੀ ਖ਼ਬਰ ਲੋਕ ਲਹਿਰ ਪਾਰਟੀ ਵਲੋਂ ਲੱਗੇ ਕੈਂਪ ਵਿਚ 175 ਮਰੀਜ਼ਾਂ ਦਾ ਹੋਇਆ ਚੈੱਕਅੱਪ, ਮੁਫ਼ਤ ਦਿੱਤੀਆਂ ਦਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।