ਤਰਨ ਤਾਰਨ, 19 ਜੁਲਾਈ (ਇਕਬਾਲ ਸਿੰਘ ਸੋਢੀ)- ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਅਵਤਾਰ ਦਿਹਾੜੇ ਨੂੰ ਸਮਰਪਿਤ ਲੋਕ ਲਹਿਰ ਪਾਰਟੀ ਵਲੋਂ ਪਹਿਲਾ ਮੁਫ਼ਤ ਮੈਡੀਕਲ ਕੈਂਪ ਸੰਗਤਾਂ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ ਨੇੜੇ ਜੰਡਿਆਲਾ ਰੋਡ ਫਾਟਕ ਵਿੱਖੇ ਲਗਾਇਆ ਗਿਆ | ਇਸ ਮੌਕੇ ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਇਸ ਕੈਂਪ ਵਿਚ 175 ਮਰੀਜਾਂ ਦੇ ਫਰੀ ਮੈਡੀਕਲ ਚੈੱਕਅਪ ਹੋਏ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਆਏ ਮਰੀਜ਼ਾ ਲਈ ਚਾਹ ਪਾਣੀ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ | ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਅਗਾਂਹ ਆਉਣ ਵਾਲੇ ਸਮੇਂ ਵਿਚ ਵੀ ਸੰਗਤਾਂ ਦੇ ਸਹਿਯੋਗ ਲਗਾਏ ਜਾਣਗੇ | ਇਸ ਮੌਕੇ ਵਾਰਡ ਨੰਬਰ 16 ਦੇ ਕੌਂਸਲਰ ਸਰਬਜੀਤ ਸਿੰਘ ਭੁੱਲਰ ਵਲੋਂ ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ ਦੇ ਜਨਰਲ ਡਾਕਟਰ ਸਰਬਜੀਤ ਸਿੰਘ, ਹੋਮਿਓਪੈਥਿਕ ਡਾਕਟਰ ਹਰਜੋਤ ਸੰਧੂ, ਦੰਦਾ ਦੇ ਮਹਿਰ ਡਾਕਟਰ ਹਰਸਿਮਰਨ ਕੌਰ, ਲੈਬ ਟੈਕਨੀਸ਼ੀਅਨ ਸ਼ਰਨਜੀਤ ਕੌਰ, ਜਸਪ੍ਰੀਤ ਕੌਰ , ਅਰਵਿੰਦਰ ਸਿੰਘ ਫਾਰਮਾਸਿਸਟ, ਬਲਜੀਤ ਕੌਰ, ਮਨਿਦਰ ਕੌਰ, ਅਮਨਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਾਰਟੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਤਾੋ ਇਲਾਵਾ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਅਮਰਜੀਤ ਸਿੰਘ ਠੇਕੇਦਾਰ ਜ਼ਿਲ੍ਹਾ ਪ੍ਰਧਾਨ, ਹਰਜਿੰਦਰ ਸਿੰਘ ਵਾਲੀਆ ਪ੍ਰੈੱਸ ਸਕੱਤਰ, ਐਡਵੋਕੇਟ ਅਦੇਸ਼ ਅਗਨੀਹੋਤਰੀ ਸ਼ਹਿਰੀ ਪ੍ਰਧਾਨ ਲੀਗਲ ਸੈੱਲ , ਗੁਰਿੰਦਰ ਸਿੰਘ ਲਾਡੀ ਪ੍ਰਧਾਨ ਵਪਾਰ ਮੰਡਲ, ਸੁਖਜਿੰਦਰ ਸਿੰਘ ਕਾਕਾ, ਡਾਕਟਰ ਲਾਲ ਸਿੰਘ, ਸੁਖਵੰਤ ਸਿੰਘ ਧਾਮੀ, ਗੁਲਜਾਰ ਸ਼ਰਮਾ, ਸੁਰਿੰਦਰ ਸਾਗਰ, ਗੁਰਜਿੰਦਰ ਸਿੰਘ , ਅਭਿਨੰਦਨ ਅਗਰਵਾਲ, ਪਵੇਲ ਸਿੰਘ, ਸਤੀਸ਼ ਕੁਮਾਰ ਬਟੇਰਾ ਹਾਜ਼ਰ ਸਨ |