ਮੀਆਂਵਿੰਡ, 19 ਜੁਲਾਈ (ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਮੀਆਂਵਿੰਡ ਦੀ ਪੰਦਰਾਂ ਦਿਨਾਂ ਵਾਲੀ ਮੀਟਿੰਗ ਇਕਾਈ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਦੀ ਪ੍ਰਧਾਨਗੀ ਵਿਚ ਕੀਤੀ ਗਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਗੋਰਾ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਹ ਰਹੀ ਹੈ ਤੇ ਉਨ੍ਹਾਂ ਦੇ ਇਸ ਕੰਮ ਵਿਚ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਪੰਜਾਬ ਪੁਲਿਸ ਵੀ ਉਨ੍ਹਾਂ ਦਾ ਸਾਥ ਡੱਟ ਕੇ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨਾਂਅ 'ਤੇ ਜੋ ਲੁੱਟ ਸਰਕਾਰਾਂ ਕਰ ਰਹੀਆਂ ਹਨ ਉਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਨੇ ਪਹੁੰਚੇ ਕਿਸਾਨਾਂ ਨੂੰ ਕਿਹਾ ਕਿ 21 ਜੁਲਾਈ ਨੂੰ ਐਸ.ਐਸ.ਪੀ. ਤਰਨ ਤਾਰਨ ਦਫਤਰ ਅੱਗੇ ਧਰਨਾ ਲੱਗਣ ਜਾ ਰਿਹਾ ਹੈ | ਇਸ ਮੌਕੇ ਜੋਨ ਖਜ਼ਾਨਚੀ ਗੁਲਜਾਰ ਸਿੰਘ ਸ਼ਾਹ, ਇਕਾਈ ਸਕੱਤਰ ਗੁਰਪਿੰਦਰ ਸਿੰਘ, ਪ੍ਰੈਸ ਸਕੱਤਰ ਬਿਕਰਮਜੀਤ ਸਿੰਘ, ਇਕਾਈ ਦੇ ਖਜਾਨਚੀ ਪੱਪੂ ਕੰਡਾ, ਸਰਦੂਲ ਸਿੰਘ ਬੱਲ, ਬਾਬਾ ਬਾਲਾ, ਕਾਲਾ ਸਿੰਘ, ਚਮਕੌਰ ਸਿੰਘ, ਸਰਬਜੀਤ ਸਿੰਘ, ਕਰਨੈਲ ਸਿੰਘ ਖਹਿਰਾ ਟੈਂਟ ਹਾਊਸ ਵਾਲੇ, ਬੀਬੀ ਹਰਜੀਤ ਕੌਰ, ਕੰਵਲਜੀਤ ਕੌਰ, ਕਰਮਜੀਤ ਕੌਰ, ਕਸ਼ਮੀਰ ਕੌਰ, ਬਲਜੀਤ ਕੌਰ, ਹਰਮੀਤ ਕੌਰ ਆਦਿ ਹਾਜ਼ਰ ਸਨ |