01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਵਿਕਾਸ ਮੰਚ ਪੰਜਾਬ 26 ਨੂੰ ਦੇਵੇਗਾ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ

ਅਜੀਤ ਡੈਸਕ 20-07-2025
ਤਰਨ ਤਾਰਨ, 19 ਜੁਲਾਈ (ਪਰਮਜੀਤ ਜੋਸ਼ੀ)-ਸਮਾਜ ਸੇਵਾ ਨੂੰ ਸਮਰਪਿਤ ਵਿਕਾਸ ਮੰਚ ਪੰਜਾਬ ਦੀ ਇਕ ਵਿਸ਼ੇਸ਼ ਬੈਠਕ ਗਵਰਨਿੰਗ ਕੌਂਸਲ ਮੈਂਬਰ ਨਵਜੋਤ ਕੌਰ ਹੁੰਦਲ ਦੀ ਪ੍ਰਧਾਨਗੀ ਵਿਚ ਹੋਈ | ਇਸ ਮੌਕੇ ਹਾਜ਼ਰ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਮੰਚ ਦੇ ਮੀਤ ਪ੍ਰਧਾਨ ਪਿ੍ੰਸੀਪਲ ਫੂਲਾ ਸਿੰਘ ਨੇ ਜੀ ਆਇਆ ਕਹਿੰਦੇ ਹੋਏ ਏਜੰਡੇ 'ਤੇ ਵਿਚਾਰ ਕਰਨ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਸਮੂਹ ਮੈਂਬਰਾਂ ਵਲੋਂ 26 ਜੁਲਾਈ 2025 ਨੂੰ ਹਰ ਸਾਲ ਦੀ ਤਰ੍ਹਾਂ ਕਾਰਗਿਲ ਦੇ ਸ਼ਹੀਦਾਂ ਨੂੰ ਤਰਨ ਤਾਰਨ ਵਿਖੇ ਸ਼ਰਧਾਂਜਲੀ ਦੇਣ ਲਈ ਸਮਾਰੋਹ ਕਰਵਾਉਣ ਲਈ ਆਪਣੀ ਸਹਿਮਤੀ ਦਿੱਤੀ | ਵਿਕਾਸ ਮੰਚ ਦੇ ਸੀਨੀਅਰ ਮੈਂਬਰ ਸੁਖਵੰਤ ਸਿੰਘ ਧਾਮੀ ਨੇ ਸਮਾਰੋਹ ਦੀਆਂ ਤਿਆਰੀਆਂ ਸੰਬੰਧੀ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ | ਧਾਮੀ ਅਨੁਸਾਰ 26 ਜੁਲਾਈ 2025 ਨੂੰ ਦਿਨ ਸ਼ਨੀਵਾਰ ਸਵੇਰੇ 10 ਵਜੇ ਚੌਂਕ ਕਾਰਗਿਲ ਸ਼ਹੀਦਾਂ ਬਾਈਪਾਸ ਰੋਡ ਤਰਨ ਤਾਰਨ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾਵੇਗਾ | ਇਸ ਮੌਕੇ ਸਾਬਕਾ ਫੌਜੀ ਜੋਗਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹਾਜ਼ਰ ਹੋਣਗੇ | ਪ੍ਰੋਗਰਾਮ ਦੇ ਕਨਵੀਨਰ ਮਾਸਟਰ ਤਸਵੀਰ ਸਿੰਘ ਨੇ ਸਾਰੇ ਮੈਂਬਰਾਂ ਨੂੰ ਸਮੇਂ ਸਿਰ ਹਾਜ਼ਰ ਹੋਣ ਦੀ ਤਾਕੀਦ ਕੀਤੀ | ਏਜੰਡੇ ਅਨੁਸਾਰ ਹਾਜ਼ਰ ਮੈਂਬਰਾਂ ਵਲੋਂ ਸਵ. ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪ੍ਰਧਾਨ ਦੇ ਅਹੁਦੇ 'ਤੇ ਖਾਲੀ ਹੋ ਜਾਣ 'ਤੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਹੁੰਦਲ ਨੂੰ ਪ੍ਰਧਾਨ ਦੀ ਰਸਮੀ ਨਿਯੁਕਤੀ ਹੋਣ ਤੱਕ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨ ਲਈ ਅਪੀਲ ਕੀਤੀ, ਜੋ ਉਨ੍ਹਾਂ ਵਲੋਂ ਪ੍ਰਵਾਨ ਕਰ ਲਈ ਗਈ | ਮੀਟਿੰਗ ਦੇ ਅੰਤ ਵਿਚ ਨਵਜੋਤ ਕੌਰ ਹੁੰਦਲ ਨੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਖਡੂਰ ਸਾਹਿਬ ਇਕਾਈ ਦੇ ਇੰਚਾਰਜ਼ ਸੁਖਦੇਵ ਸਿੰਘ ਬੋਦਲਕੀੜੀ, ਪ੍ਰਗਟ ਸਿੰਘ, ਹਰਿੰਦਰ ਸਿੰਘ, ਨਵਦੀਪ ਸਿੰਘ ਪੰਨੂੰ, ਰਾਜਵਿੰਦਰ ਕੌਰ, ਸੁਖਵੰਤ ਸਿੰਘ, ਮਨਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਮੀਆਂਵਿੰਡ ਦੀ ਮੀਟਿੰਗ ਅਗਲੀ ਖ਼ਬਰ ਮਰੀਜ਼ਾਂ ਦਾ ਜੀਵਨ ਬਦਲ ਰਹੀ ਹੈ 'ਐਂਡੋ-ਫਿਊਜ਼ਨ' ਤਕਨੀਕ-ਡਾ. ਤਿ੍ਵੇਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।