17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਓਲਡ ਸ਼ਾਹਪੁਰਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਬੇਅਦਬੀ

ਨਵੀਂ ਦਿੱਲੀ/ ਪਠਾਨਕੋਟ, 17 ਨਵੰਬਰ (ਅਜੀਤ ਬਿਊਰੋ/ ਸੰਧੂ)- ਦਿੱਲੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਓਲਡ ਸ਼ਾਹਪੁਰਾ...

ਅਜੀਤ ਡੈਸਕ 17-11-2026

ਨਵੀਂ ਦਿੱਲੀ/ ਪਠਾਨਕੋਟ, 17 ਨਵੰਬਰ (ਅਜੀਤ ਬਿਊਰੋ/ ਸੰਧੂ)- ਦਿੱਲੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਓਲਡ ਸ਼ਾਹਪੁਰਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗਾਂ ਦੀ ਹੋਈ ਬੇਅਦਬੀ ਤੋਂ ਬਾਅਦ ਮਾਹੌਲ ਬਹੁਤ ਗਰਮ ਹੋ ਗਿਆ ਹੈ। ਇਲਾਕੇ ਦੀ ਸੰਗਤ ਵਿਚ ਘਟਨਾ ਨੂੰ ਲੈ ਕੇ ਬਹੁਤ ਰੋਸ਼ ਹੈ। ਸੰਗਤ ਵਲੋਂ ਨਜ਼ਦੀਕੀ ਥਾਣਾ ਤਿਲਕ ਨਗਰ ਦਾ ਘਰਾਓ ਕੀਤਾ ਗਿਆ ਹੈ।

ਪੁਲਿਸ ਵਲੋਂ ਆਰੋਪੀ ਨੂੰ ਕਾਬੂ ਕਰ ਲਿਆ ਗਿਆ ਹੈ। ਸੰਗਤ ਵਲੋਂ ਆਰੋਪੀ ਅਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਸੰਗਤ ਦੇ ਆਗੂਆਂ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਮਾਹੌਲ ਸੁਖਾਵਾਂ ਬਣਿਆ ਰਹੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਗਤ ਵਿਚੋਂ ਜਸਵਿੰਦਰ ਸਿੰਘ ਬਤਰਾ, ਬਲਜੀਤ ਸਿੰਘ ਫੁੱਲ ਸੰਤਗੜ੍ਹ ਤਿਲਕ ਨਗਰ, ਹੈਪੀ ਸਿੰਘ, ਸੋਨੂੰ ਸਿੰਘ, ਪ੍ਰਿੰਸ ਸਿੰਘ, ਬੀਬੀ ਰਣਜੀਤ ਕੌਰ ਆਦਿ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਘਟਨਾ 15 ਨਵੰਬਰ ਦੀ ਹੈ ਤੇ ਇਸ ਘਟਨਾ ਨੂੰ ਪ੍ਰਬੰਧਕ ਕਮੇਟੀ ਵਲੋਂ ਦੋ ਦਿਨ ਤੱਕ ਦਬਾਏ ਰੱਖਿਆ ਜਿਸ ਕਾਰਨ ਸੰਗਤ ਵਿਚ ਪ੍ਰਬੰਧਕ ਕਮੇਟੀ ਦੇ ਖਿਲਾਫ ਵੀ ਰੋਸ਼ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਬੰਧਕ ਕਮੇਟੀ ਸਮੇਤ ਦੋਸ਼ੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਸਰਕਾਰ ਬਣਨ ’ਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖਰਾ ਮੰਤਰਾਲਾ ਸਥਾਪਿਤ ਕਰਾਂਗੇ- ਸੁ... ਅਗਲੀ ਖ਼ਬਰ ਜਥੇਦਾਰ ਵਲੋਂ ਗਠਿਤ ਮਾਹਿਰ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਪ...