ਤਰਨ ਤਾਰਨ, 19 ਜੁਲਾਈ (ਪਰਮਜੀਤ ਜੋਸ਼ੀ)-ਸ਼ਹਿਰ ਦੇ ਗਾਂਧੀ ਪਾਰਕ ਵਿਖੇ ਪੰਜਾਬ ਸਿੱਖਿਆ ਵਿਭਾਗ ਦੀ ਨਵੀਂ ਕਲਰਕ ਯੂਨੀਅਨ ਮੈਂਬਰਾਂ ਵਲੋ ਕਾਲੇ ਰਿਬਨ ਬੰਨ ਕੇ ਜ਼ਿਲ੍ਹਾ ਪੱਧਰੀ ਕਾਲਾ ਦਿਵਸ ਮਨਾਇਆ ਗਿਆ ਅਤੇ ਰੋਸ ਵਜੋਂ ਇਸ ਮਾਰੂ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ | ਇਸ ਮੌਕੇ ਪੰਜਾਬ ਸਿੱਖਿਆ ਵਿਭਾਗ ਨਵੀਂ ਕਲਰਕ ਯੂਨੀਅਨ ਦੇ ਕੁਆਰਡੀਨੇਟਰ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਵਜੋਂ ਨਵੀਂ ਨੋਟੀਫਿਕੇਸ਼ਨ ਦੇ ਵਿਰੁੱਧ ਨਾਅਰੇ ਵੀ ਲਗਾਏ | ਇਸ ਜ਼ਿਲ੍ਹਾ ਪੱਧਰੀ ਕਲਰਕ ਰੈਲੀ ਵਿਚ ਰਜਿੰਦਰ ਸਿੰਘ, ਰਵਿੰਦਰ ਕੁਮਾਰ ਮਾਣੋਚਾਹਲ ਕਲਾਂ, ਸੀਤਾਰਾਮ ਬੰਡਾਲਾ ਅਤੇ ਜਸ਼ਨਪ੍ਰੀਤ ਸਿੰਘ ਆਦਿ ਸਾਰੇ ਕਲਰਕ ਮੌਜੂਦ ਸਨ | ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਵਿੱਤ ਸਕਤੱਰ ਡੀ.ਟੀ.ਐੈੱਫ਼ ਈ.ਟੀ.ਟੀ. 6635 ਯੂਨੀਅਨ ਬਲਾਕ ਪ੍ਰਧਾਨ ਸੰਦੀਪ ਕੰਬੋਜ, ਜ਼ਿਲ੍ਹਾ ਪ੍ਰੈਸ ਸਕਤੱਰ ਡੀ.ਟੀ.ਐੱਫ਼. ਪਿ੍ੰਸਦੀਪ ਸਿੰਘ, 6635 ਯੂਨੀਅਨ ਦੇ ਹੋਰਨੇ ਸਾਥੀ ਗੁਰਪ੍ਰੀਤ ਸਿੰਘ, ਅਮਰਿੰਦਰ ਸਿੰਘ, ਪੂਰਨ ਰਾਮ, ਸੁਮਿਤ ਕੁਮਾਰ, ਕੈਲਾਸ਼ ਕੁਮਾਰ, ਲਛਮਨ ਦਾਸ, ਰਾਕੇਸ਼ ਕੁਮਾਰ ਅਤੇ ਜਸਬੀਰ ਸਿੰਘ ਆਦਿ ਵੀ ਸ਼ਾਮਿਲ ਸਨ |