30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸਾਬਕਾ ਰਾਜਪਾਲ ਸਤਪਾਲ ਮਲਿਕ ਦੀ ਸਿਹਤਯਾਬੀ ਲਈ ਕੀਤੀ ਅਰਦਾਸ

ਅਜੀਤ ਡੈਸਕ 19-07-2025
ਤਰਨ ਤਾਰਨ, 18 ਜੁਲਾਈ (ਪਰਮਜੀਤ ਜੋਸ਼ੀ)-ਜੰਮੂ ਕਸ਼ਮੀਰ ਅਤੇ ਮੇਘਾਲਿਆ ਦੇ ਰਾਜਪਾਲ ਰਹਿ ਚੁੱਕੇ ਸਤਪਾਲ ਮਲਿਕ ਜਿਨ੍ਹਾਂ ਵਲੋਂ ਕਿਸਾਨੀ ਅੰਦੋਲਨ ਅਤੇ ਕਿਸਾਨਾਂ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਮੋਦੀ ਵਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਖੇ ਜੇਰੇ ਇਲਾਜ ਹਨ, ਉਨ੍ਹਾਂ ਦੀ ਚੜਦੀ ਕਲਾ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਮਹਿੰਦੀਪੁਰ ਦੀ ਅਗਵਾਈ ਵਿਚ ਅਰਦਾਸ ਕਰਵਾਈ ਗਈ | ਇਸ ਮੌਕੇ ਗੱਲਬਾਤ ਕਰਦਿਆਂ ਅੰਮਿ੍ਤਪਾਲ ਸਿੰਘ ਜੌੜਾ ਮੁੱਖ ਬੁਲਾਰਾ, ਅਮਰਜੀਤ ਸਿੰਘ ਕਾਹਲਵਾਂ, ਗੁਰਮੇਲ ਸਿੰਘ ਪੰਨੂੰ, ਸਲਵਿੰਦਰ ਸਿੰਘ ਵਰਾਣਾ, ਨਵਰੂਪ ਸਿੰਘ ਡਾਲੇਕੇ, ਜੋਬਨ ਸ਼ਾਹ, ਸਰਵਨ ਸਿੰਘ, ਡਾ.ਭਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਕਿਸਾਨਾਂ ਕਿਹਾ ਕਿ ਸਾਬਕਾ ਰਾਜਪਾਲ ਸਤਪਾਲ ਮਲਿਕ ਕਿਸਾਨੀ ਅੰਦੋਲਨ ਦੌਰਾਨ ਕਿਸਾਨੀ ਦੇ ਹੱਕ ਵਿਚ ਡੱਟ ਕੇ ਖੜੇ ਸਨ ਅਤੇ ਉਨ੍ਹਾਂ ਵਲੋਂ ਹਮੇਸ਼ਾ ਹੀ ਕਿਸਾਨਾਂ ਦੇ ਹੱਕਾਂ ਲਈ ਗੱਲਬਾਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਰਹਿਣ ਕਾਰਨ ਉਹ ਹਸਪਤਾਲ 'ਚ ਜੇਰੇ ਇਲਾਜ ਹਨ ਅਤੇ ਭਾਰਤੀ ਕਿਸਾਨ ਯੂਨੀਅਨ ਵਲੋਂ ਉਨ੍ਹਾਂ ਦੀ ਸਿਹਤ ਕਾਮਯਾਬੀ ਲਈ ਅਰਦਾਸ ਕਰਵਾਈ ਜਾ ਰਹੀ ਹੈ | ਉਨ੍ਹਾਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ਜਲਦ ਸਿਹਤਯਾਬ ਹੋ ਜਾਣ |
ਪਿਛਲੀ ਖ਼ਬਰ ਗੋਲਡ ਮੈਡਲ ਜੇਤੂ ਤਿ੍ਪਤਪਾਲ ਸਿੰਘ ਦਾ ਕੋਚ ਜਸਬੀਰ ਸਿੰਘ ਮਿੰਟੂ ਵਲੋਂ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਰਜ ਮਰਹਾਣਾ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।