ਅੰਮਿ੍ਤਸਰ, 20 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਨ ਸੰਗਠਨ ਵਲੋਂ 'ਪਰਿਵਾਰਾਂ ਦੇ ਟੁੱਟਣ ਦੇ ਕਾਰਨ ਅਤੇ ਨਿਵਾਰਨ' ਵਿਸ਼ੇ 'ਤੇ ਸੈਮੀਨਾਰ ਦੋਵਾਂ ਸੰਸਥਾਵਾਂ ਦੀ ਡਾਇਰੈਕਟਰ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਡੀ. ਏ. ਵੀ. ਕਾਲਜ ਦੀ ਪ੍ਰੋ: ਡਾ. ਕਿਰਨ ਖੰਨਾ ਨੇ ਪਰਿਵਾਰ 'ਚ ਔਰਤ ਦੀ ਧੀ, ਨੂੰ ਹ, ਸੱਸ ਅਤੇ ਮਾਂ ਦੇ ਰੂਪ 'ਚ ਬਦਲਦੇ ਹੋਏ ਰੂਪ 'ਤੇ ਚਿੰਤਾ ਕਰਦਿਆਂ ਉਨ੍ਹਾਂ ਦੀ ਆਦਰਸ਼ ਭੂਮਿਕਾ 'ਤੇ ਜੋਰ ਦਿੱਤਾ | ਬੀ.ਬੀ.ਕੇ. ਡੀ.ਏ.ਵੀ ਕਾਲਜ ਦੀ ਪ੍ਰੋ: ਡਾ. ਸ਼ੈਲੀ ਜੱਗੀ ਨੇ ਕਿਹਾ ਕਿ ਇਕੱਲੇ ਪਰਿਵਾਰ, ਸੋਸ਼ਲ ਮੀਡੀਆ ਅਤੇ ਹੋਂਸਲੇ ਦੀ ਕਮੀ ਦੇ ਕਾਰਨ ਪਰਿਵਾਰ ਟੁੱਟਣ ਦੀ ਫੀਸਦੀ 'ਚ ਵਾਧਾ ਹੋਇਆ ਹੈ | ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਪਰਿਵਾਰਾਂ ਦੇ ਟੁੱਟਣ ਦੀ ਗਿਣਤੀ 'ਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ | ਸੰਸਥਾ ਦੇ ਜਨਰਲ ਸਕੱਤਰ ਡਾਲੀ ਭਾਟੀਆ, ਡਾ. ਇੰਦੂ ਵਰਮਾ, ਪਰਮਿੰਦਰ ਚੋਪੜਾ, ਵੈਲਫੇਅਰ ਅਫਸਰ ਡਾ. ਤਨੁਜਾ ਗੋਇਲ, ਬੈਂਕ ਅਫਸਰ ਸਰੋਜ ਚਾਵਲਾ, ਉਪ ਪ੍ਰਧਾਨ ਇੰਦਰਾ ਧਵਨ, ਜਨਕ ਜੋਸ਼ੀ, ਅੰਜੂ ਖੰਨਾ, ਸੋਨੀਆ ਮਾਲਹੀ, ਡਾ. ਨਿਰਮਲ ਗੁਪਤਾ, ਪਿ੍ੰ. ਮੋਨਿਕਾ ਸ਼੍ਰੀਧਰ, ਪਿ੍ੰ. ਮੰਜੂ ਗੁਪਤਾ, ਸੁਸ਼ਮਾ ਗਰੋਵਰ, ਸਨੇਹ ਅਰੋੜਾ ਨੇ ਸਿੱਖਿਆ 'ਚ ਭਾਰਤੀ ਗਿਆਨ ਪ੍ਰੰਪਰਾ ਦੀ ਜਰੂਰਤ 'ਤੇ ਜੋਰ ਦਿੱਤਾ | ਰਾਜਦੀਪ ਕੌਰ, ਅਨਿਲਾ ਅਰੋੜਾ, ਸਰੋਜ ਅਰੋੜਾ, ਹਰਜਿੰਦਰ ਕੌਰ, ਪ੍ਰੀਤੀ ਸਿੰਘ, ਹਰਜੀਤ ਸ਼ਰਮਾ, ਪ੍ਰਕਾਸ਼ ਕੌਰ ਸੰਧੂ ਅਤੇ ਮਲਕੀਤ ਕੌਰ ਨੇ ਨੌਜਵਾਨਾਂ 'ਚ ਨਸ਼ੇ ਦੇ ਵਧ ਰਹੇ ਰੁਝਾਨ ਨੂੰ ਚਿੰਤਾ ਦਾ ਵਿਸ਼ਾ ਦੱਸਦਿਆ ਕਿਹਾ ਕਿ ਇਹ ਵੀ ਪਰਿਵਾਰ ਟੁੱਟਣ ਦਾ ਇਕ ਕਾਰਨ ਹੈ | ਸ਼ਸ਼ੀ ਬਜਾਜ, ਤਰਸੇਮ ਕੁਮਾਰੀ, ਪਰਵੀਨ ਕੁਮਾਰੀ, ਵੀਨਾ ਕਪੂਰ, ਮੋਨਾ ਗਰੋਵਰ, ਇਸ਼ਾ ਗੁਪਤਾ, ਕਮਲੇਸ਼ ਕੁਮਾਰੀ, ਚੰਦਰ ਪ੍ਰਭਾ, ਅਨਿਤਾ ਕੁਮਾਰੀ ਆਦਿ ਹਾਜ਼ਰ ਸਨ |