ਵਾਸ਼ਿੰਗਟਨ, 30 ਸਤੰਬਰ (ਪੀ.ਟੀ.ਆਈ.)-ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਅਮਰੀਕੀ ਨਿਰਮਾਤਾਵਾਂ ਨੂੰ ਭਾਰਤ ’ਚ ਆਪਣੀ ਮੌਜੂਦਗੀ ਵਧਾਉਣ ਤੇ ਉੱਨਤ ਨਿਰਮਾਣ ਖੇਤਰ ’ਚ ਸਾਂਝੇ ਤੌਰ ’ਤੇ ਨਿਵੇਸ਼ ਕਰਨ ਦੇ ਮੌਕਿਆਂ ਦੀ ਪੜਚੋਲ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਜ਼ਬੂਤ ਤੇ ਲਚਕੀਲੀਆਂ ਸਪਲਾਈ ਚੇਨਾਂ ਬਣਾਉਣ ’ਚ ਮਦਦ ਮਿਲੇਗੀ। ਗੋਇਲ ਨੇ ਮੰਗਲਵਾਰ ਸ਼ਾਮ ਨੂੰ ਵਿਸਕਾਨਸਿਨ ਦੇ ਮਿਲਵਾਕੀ ’ਚ ਜੀ-20 ਵਪਾਰ ਮੰਤਰੀ ਪੱਧਰੀ ਬੈਠਕ ਤੋਂ ਇਲਾਵਾ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਜ਼ (ਐੱਨਏਐੱਮ.) ਵਲੋਂ ਕਰਵਾਈ ਗਈ ਵਪਾਰਕ ਗੋਲਮੇਜ਼ ਬੈਠਕ ਨੂੰ ਸੰਬੋਧਨ ਕੀਤਾ। ਉਹ ਮੰਗਲਵਾਰ ਨੂੰ ਸ਼ਿਕਾਗੋ ਪਹੁੰਚੇ ਸਨ। ‘ਐਕਸ’ ’ਤੇ ਇਕ ਪੋਸਟ ’ਚ ਗੋਇਲ ਨੇ ਕਿਹਾ ਕਿ ਉਨ੍ਹਾਂ ਬੈਠਕ ਦੌਰਾਨ ਭਾਰਤ-ਅਮਰੀਕਾ ਆਰਥਿਕ ਸਬੰਧਾਂ ’ਚ ਆ ਰਹੀ ਤੇਜ਼ੀ, ਭਾਰਤ ਦੇ ਵਧ ਰਹੇ ਉਦਯੋਗਿਕ ਆਧਾਰ ਤੇ ਹੁਨਰਮੰਦ ਕਾਮਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅਮਰੀਕੀ ਨਿਰਮਾਤਾਵਾਂ ਨੂੰ ਭਾਰਤ ਵਿੱਚ ਮੌਜੂਦਗੀ ਵਧਾਉਣ, ਭਾਰਤੀ ਛੋਟੇ ਤੇ ਦਰਮਿਆਨੇ ਉਦਯੋਗਾਂ (ਐੱਸ.ਐੱਮ.ਈ.ਜ਼.) ਨਾਲ ਭਾਈਵਾਲੀ ਕਰਨ ਤੇ ਉੱਨਤ ਨਿਰਮਾਣ ’ਚ ਸਾਂਝਾ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਤਾਜ਼ਾ ਖ਼ਬਰਾਂ
Free
ਪਿਊਸ਼ ਗੋਇਲ ਵਲੋਂ ਅਮਰੀਕੀ ਉਤਪਾਦਕਾਂ ਨੂੰ ਭਾਰਤ ’ਚ ਨਿਵੇਸ਼ ਦਾ ਸੱਦਾ
ਵਾਸ਼ਿੰਗਟਨ, 30 ਸਤੰਬਰ (ਪੀ.ਟੀ.ਆਈ.)-ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਅਮਰੀਕੀ ਨਿਰਮਾਤਾਵਾਂ ਨੂੰ ਭਾਰਤ ’ਚ ਆਪਣੀ ਮੌਜੂਦਗੀ ਵਧਾਉਣ ਤੇ ਉੱਨਤ ਨਿਰਮਾਣ ਖੇਤਰ ’ਚ ਸਾਂਝੇ ਤੌਰ ’ਤੇ ਨਿਵੇਸ਼ ਕਰਨ ਦੇ ਮੌਕਿਆਂ ਦੀ ...
ਅਜੀਤ ਡੈਸਕ
01-10-2026