30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਖੇਡ ਮਸ਼ਾਲ ਜਗ੍ਹਾ ਕੇ ਕੀਤੀ ਗਈ | ਇਸ ਮੌਕੇ ਸਕੂਲ ਦੇ ਚਾਰ ਹਾਊਸ ਜਲ, ਵਾਯੂ, ਅਗਨੀ ਅਤੇ ਪਿ੍ਥਵੀ ਪਰੇਡ 'ਚ ਹਿੱਸਾ ਲੈਂਦੇ ਹੋਏ ਨਜ਼ਰ ਆਏ, ਜਿਨ੍ਹਾਂ ਦੀ ਅਗਵਾਈ ਸਕੂਲ ਦਾ ਬੈਂਡ ਗਰੁੱਪ ਕਰ ਰਿਹਾ ਸੀ | ਹਵਾਈ ਗੁਬਾਰੇ ਉਡਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਬੋਰੀ ਦੌੜ, ਨਿੰਬੂ, ਚਿਮਚਾ ਦੌੜ, ਕਿਤਾਬ ਸੰਤੁਲਨ ਦੌੜ, ਰੁਕਾਵਟ ਦੌੜ ਆਦਿ 'ਚ ਜੋਸ਼ ਨਾਲ ਭਾਗ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ | ਇਸ ਮੌਕੇ ਪਿ੍ੰ: ਆਂਚਲ ਮਹਾਜਨ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਓਵਰ ਆਲ ਟਰਾਫ਼ੀ ਜਲ ਹਾਊਸ ਨੇ ਆਪਣੇ ਖਾਤੇ 'ਚ ਪਾਈ | ਪਿ੍ੰ: ਆਂਚਲ ਮਹਾਜਨ ਨੇ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਦੇ ਹੋਏ ਇਹ ਸਮਝਾਇਆ ਕਿ ਖੇਡਾਂ ਨਾ ਸਿਰਫ ਸਾਡੇ ਸਰੀਰ ਸਗੋਂ ਸਾਡੇ ਮਨ ਦਾ ਵੀ ਵਿਕਾਸ ਕਰਦੀਆਂ ਹਨ |
ਪਿਛਲੀ ਖ਼ਬਰ ਫ਼੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਨ ਸੰਗਠਨ ਵਲੋਂ ਸੈਮੀਨਾਰ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਅੰਮਿ੍ਤਸਰ ਮੀਡੀਆ ਵਿੰਗ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।