01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਲਕਸ਼ਦੀਪ ਨੇੜੇ ਈਰਾਨੀ ਕਿਸ਼ਤੀ ਤੋਂ 3,000 ਕਰੋੜ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ

ਅਹਿਮਦਾਬਾਦ, 30 ਸਤੰਬਰ (ਪੀ. ਟੀ. ਆਈ.)-ਭਾਰਤੀ ਤੱਟ ਰੱਖਿਅਕ ਬਲ ਨੇ ਗੁਜਰਾਤ ਏ.ਟੀ.ਐੱਸ. ਨਾਲ ਸਾਂਝੀ ਕਾਰਵਾਈ ਕਰਦਿਆਂ ਅਰਬ ਸਾਗਰ ’ਚ ਲਕਸ਼ਦੀਪ ਨੇੜੇ ਇਕ ਈਰਾਨੀ ਕਿਸ਼ਤੀ ਤੋਂ 526 ਕਿਲੋਗ੍ਰਾਮ ਮੈਥਾਮਫੇਟਾਮਾਈਨ ....

ਅਜੀਤ ਡੈਸਕ 01-10-2026

5 ਪਾਕਿਸਤਾਨੀ ਨਾਗਰਿਕ ਹਿਰਾਸਤ ’ਚ ਲਏ
ਅਹਿਮਦਾਬਾਦ, 30 ਸਤੰਬਰ (ਪੀ. ਟੀ. ਆਈ.)-ਭਾਰਤੀ ਤੱਟ ਰੱਖਿਅਕ ਬਲ ਨੇ ਗੁਜਰਾਤ ਏ.ਟੀ.ਐੱਸ. ਨਾਲ ਸਾਂਝੀ ਕਾਰਵਾਈ ਕਰਦਿਆਂ ਅਰਬ ਸਾਗਰ ’ਚ ਲਕਸ਼ਦੀਪ ਨੇੜੇ ਇਕ ਈਰਾਨੀ ਕਿਸ਼ਤੀ ਤੋਂ 526 ਕਿਲੋਗ੍ਰਾਮ ਮੈਥਾਮਫੇਟਾਮਾਈਨ ਤੇ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 3,000 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਇਸ ਕਾਰਵਾਈ ਦੌਰਾਨ ਕਿਸ਼ਤੀ ’ਤੇ ਸਵਾਰ ਪੰਜ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ। ਇਹ ਕਾਰਵਾਈ 25 ਸਤੰਬਰ ਨੂੰ ਕੀਤੀ ਗਈ ਸੀ। ਤੱਟ ਰੱਖਿਅਕ ਬਲ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸਮੁੰਦਰੀ ਤੇ ਹਵਾਈ ਨਿਗਰਾਨੀ ਕੀਤੀ ਗਈ ਤੇ ਸ਼ੱਕੀ ਕਿਸ਼ਤੀ ਦੀ ਪਛਾਣ ਕਰਕੇ ਉਸ ਦਾ ਪਿੱਛਾ ਕੀਤਾ ਗਿਆ। ਇਸ ਤੋਂ ਬਾਅਦ ਲਕਸ਼ਦੀਪ ਦੇ ਪੱਛਮ ਵੱਲ ਕਿਸ਼ਤੀ ’ਤੇ ਚੜ੍ਹ ਕੇ ਤਲਾਸ਼ੀ ਲਈ ਗਈ। ਜ਼ਬਤ ਕੀਤੀ ਗਈ ਖੇਪ ’ਚ ਉੱਚ ਗੁਣਵੱਤਾ ਵਾਲੀ ਮੈਥਾਮਫੇਟਾਮਾਈਨ ਤੇ ਹੈਰੋਇਨ ਸ਼ਾਮਿਲ ਸੀ। ਕਿਸ਼ਤੀ, ਇਸ ਦੇ ਚਾਲਕ ਦਲ ਤੇ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਹਥਿਆਰਬੰਦ ਸੁਰੱਖਿਆ ਹੇਠ ਪੁੱਛਗਿੱਛ ਤੇ ਅਗਲੀ ਕਾਨੂੰਨੀ ਕਾਰਵਾਈ ਲਈ ਮੁੰਬਈ ਲਿਆਂਦਾ ਗਿਆ। ਗੁਜਰਾਤ ਏ.ਟੀ.ਐੱਸ. ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਸੁਨੀਲ ਜੋਸ਼ੀ ਨੇ ਦੱਸਿਆ ਕਿ ਕਾਰਵਾਈ ਈਰਾਨ ਤੋਂ ਸਮੁੰਦਰੀ ਰਸਤੇ ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ। ਮੁੱਢਲੀ ਜਾਂਚ ਅਨੁਸਾਰ ਇਹ ਖੇਪ ਸਮੁੰਦਰ ਵਿਚਕਾਰ ਇਕ ਹੋਰ ਕਿਸ਼ਤੀ ਨੂੰ ਸੌਂਪੀ ਜਾਣੀ ਸੀ ਤੇ ਬਾਅਦ ’ਚ ਤਾਮਿਲਨਾਡੂ ਦੇ ਤੱਟ ’ਤੇ ਪਹੁੰਚਾਈ ਜਾਣੀ ਸੀ। ਉਨ੍ਹਾਂ ਕਿਹਾ ਕਿ ਖੁਫੀਆ ਜਾਣਕਾਰੀ ਮੁਤਾਬਕ ਇਕ ਨਾਈਜੀਰੀਆਈ ਨਾਗਰਿਕ ਨੇ ਹਾਲ ਹੀ ’ਚ ਗੁਜਰਾਤ ਦੇ ਇਕ ਲੋੜੀਂਦੇ ਮੁਲਜ਼ਮ ਨਾਲ ਮੁਲਾਕਾਤ ਕੀਤੀ ਸੀ ਤੇ ਦੋਵਾਂ ਨੇ ਈਰਾਨ ਤੋਂ 500 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ ਤੇ ਹੈਰੋਇਨ ਭਾਰਤ ’ਚ ਤਸਕਰੀ ਕਰਨ ਦੀ ਯੋਜਨਾ ਬਣਾਈ ਸੀ। ਇਸ ਕਾਰਵਾਈ ਲਈ ਅਗਾਊਂ ਪੈਸੇ ਕਥਿਤ ਤੌਰ ’ਤੇ ਹਵਾਲਾ ਚੈਨਲਾਂ ਰਾਹੀਂ ਭੇਜੇ ਗਏ ਸਨ।

ਪਿਛਲੀ ਖ਼ਬਰ ਪਿਊਸ਼ ਗੋਇਲ ਵਲੋਂ ਅਮਰੀਕੀ ਉਤਪਾਦਕਾਂ ਨੂੰ ਭਾਰਤ ’ਚ ਨਿਵੇਸ਼ ਦਾ ਸੱਦਾ ਅਗਲੀ ਖ਼ਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ