ਅੰਮਿ੍ਤਸਰ, 20 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਅੰਮਿ੍ਤਸਰ ਮੀਡੀਆ ਵਿੰਗ ਦੀ ਮਹੱਤਵਪੂਰਨ ਮੀਟਿੰਗ ਰਣਜੀਤ ਐਵੀਨਿਊ ਸਥਿਤ ਬੱਚਤ ਭਵਨ ਵਿਖੇ ਹੋਈ, ਜਿਸ ਦੀ ਅਗਵਾਈ ਮਾਝਾ ਜ਼ੋਨ ਮੀਡੀਆ ਇੰਚਾਰਜ ਅਰਵਿੰਦਰ ਸਿੰਘ ਭੱਟੀ, ਮਾਝਾ ਜ਼ੋਨ ਮੀਡੀਆ ਸਕੱਤਰ ਵਰੁਣ ਰਾਣਾ, ਜ਼ਿਲ੍ਹਾ ਮੀਡੀਆ ਇੰਚਾਰਜ ਅੰਮਿ੍ਤਸਰ ਸਤਨਾਮ ਸਿੰਘ ਮਠਾੜੂ ਅਤੇ ਜ਼ਿਲ੍ਹਾ ਮੀਡੀਆ ਸਕੱਤਰ ਰੌਸ਼ਨ ਸਿੰਘ ਨੇ ਕੀਤੀ | ਮੀਟਿੰਗ 'ਚ ਅੰਮਿ੍ਤਸਰ ਦੇ 11 ਹਲਕਿਆਂ ਤੋਂ ਹਲਕਾ ਮੀਡੀਆ ਕੋਆਰਡੀਨੇਟਰ ਅਤੇ ਹਲਕਾ ਮੀਡੀਆ ਵਾਈਸ-ਕੋਆਰਡੀਨੇਟਰ ਸ਼ਾਮਲ ਹੋਏ | ਇਸ ਦੌਰਾਨ 'ਆਪ' ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਅਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਮੀਡੀਆ ਵਿੰਗ ਅੱਜ ਪਾਰਟੀ ਦੀ ਰੀੜ੍ਹ ਦੀ ਹੱਡੀ ਵਾਂਗ ਕੰਮ ਕਰ ਰਿਹਾ ਹੈ | ਭੱਟੀ ਨੇ ਕਿਹਾ ਕਿ ਮੀਡੀਆ ਵਿੰਗ ਦਾ ਹਰ ਮੈਂਬਰ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਸੱਚਾਈ ਨਾਲ ਅਤੇ ਤੱਥਾਂ ਦੇ ਆਧਾਰ 'ਤੇ ਲੋਕਾਂ ਤੱਕ ਪਹੁੰਚਾਵੇ | ਵਰੁਣ ਰਾਣਾ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਲੋਕਾਂ ਤੱਕ ਸਰਕਾਰ ਦੀਆਂ ਯੋਜਨਾਵਾਂ, ਵਿਕਾਸਕਾਰੀ ਕੰਮਾਂ ਅਤੇ ਲੋਕ-ਪੱਖੀ ਫ਼ੈਸਲਿਆਂ ਦੀ ਸਹੀ ਜਾਣਕਾਰੀ ਪਹੁੰਚਾਉਣਾ ਮੀਡੀਆ ਵਿੰਗ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਸਤਨਾਮ ਸਿੰਘ ਮਠਾੜੂ ਨੇ ਕਿਹਾ ਕਿ 2027 'ਚ ਦੁਬਾਰਾ 'ਆਪ' ਸਰਕਾਰ ਬਣਾਉਣ 'ਚ ਮੀਡੀਆ ਵਿੰਗ ਸਭ ਤੋਂ ਅਹਿਮ ਅਤੇ ਨਿਰਣਾਇਕ ਭੂਮਿਕਾ ਨਿਭਾਏਗਾ | ਮਠਾੜੂ ਨੇ ਕਿਹਾ ਕਿ ਬਹੁਤ ਜਲਦੀ ਬਲਾਕ ਪੱਧਰ ਤੱਕ ਵੀ ਮੀਡੀਆ ਟੀਮ ਦਾ ਵਿਸਤਾਰ ਕੀਤਾ ਜਾਵੇਗਾ | ਰੌਸ਼ਨ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸਕਾਰੀ ਕੰਮ, ਨਸ਼ਾ-ਮੁਕਤੀ ਅਭਿਆਨ, ਸਿੱਖਿਆ ਤੇ ਸਿਹਤ ਖੇਤਰ ਵਿਚ ਕ੍ਰਾਂਤੀਕਾਰੀ ਸੁਧਾਰ, ਹਰ ਘਰ ਨੂੰ ਬਿਹਤਰ ਸੇਵਾਵਾਂ ਇਹ ਸਾਰੇ ਕੰਮ ਲੋਕਾਂ ਤੱਕ ਸਹੀ ਰੂਪ ਵਿਚ ਪਹੁੰਚਾਉਣ ਲਈ ਮੀਡੀਆ ਵਿੰਗ ਦਾ ਕਿਰਦਾਰ ਬੇਮਿਸਾਲ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਚਾਹਤ, ਮਨਜੀਤ ਕੌਰ, ਦੀਪਕ ਸ਼ਰਮਾ, ਰਘੂ ਰਾਜ ਪੱਬੀ, ਸੰਦੀਪ ਸਿੰਘ, ਰਾਹੁਲ, ਜਸਕਰਨ ਸਿੰਘ, ਯਸ਼ਪਾਲ ਸ਼ਰਮਾ, ਨਿਰਮਲ ਸੋਖੀ, ਸੰਦੀਪ ਸੇਤੀਆ, ਜਤਿੰਦਰ ਬੇਦੀ, ਵਿਕਰਮ, ਨਿਸ਼ਾਨ ਸਿੰਘ, ਰਵਿੰਦਰ ਕਲੇਰ ਅਤੇ ਬਿਕਰਮਜੀਤ ਸਿੰਘ ਹਾਜ਼ਰ ਸਨ |