01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਭਾਜਪਾ ਵਲੋਂ 24 ਨੂੰ ਮੰਡਲ ਪੱਧਰ 'ਤੇ ਕਰਵਾਏ ਜਾਣਗੇ ਧਾਰਮਿਕ ਸਮਾਗਮ

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿਚ ਭਾਜਪਾ ਵਲੋਂ ਮੰਡਲ ਪੱਧਰ 'ਤੇ ਸਮਾਗਮ ਕਰਵਾਏ ਜਾਣਗੇ | ਇਸ ਸੰਬੰਧੀ ਰੂਪ ਰੇਖਾ ਤਿਆਰ ਕਰਨ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਅਗਵਾਈ ਹੇਠ ਪਾਰਟੀ ਦੇ ਅਹੁਦੇਦਾਰਾਂ ਦੀ ਬੈਠਕ ਹੋਈ | ਜਿਸ ਵਿਚ ਸੁਖਮਿੰਦਰ ਸਿੰਘ ਪਿੰਟੂ, ਡਾ: ਰਾਮ ਚਾਵਲਾ, ਕੁਮਾਰ ਅਮਿਤ, ਅਨੰਦ ਸ਼ਰਮਾ, ਸੰਜੀਵ ਖੰਨਾ, ਰੀਨਾ ਜੇਤਲੀ, ਪਰਮਜੀਤ ਸਿੰਘ ਬੱਤਰਾ, ਜਸਪਾਲ ਸਿੰਘ ਸੰਟੂ, ਕੌਂਸਲਰ ਗੌਰਵ ਗਿੱਲ, ਕੌਂਸਲਰ ਸ਼ਰੂਤੀ ਵਿੱਜ, ਕੰਵਲਜੀਤ ਸਿੰਘ ਸੰਨੀ, ਏਕਤਾ ਵੋਹਰਾ, ਅਲਕਾ ਸ਼ਰਮਾ , ਮਨਜੀਤ ਕੌਰ ਥਿੰਦ, ਡੌਲੀ ਭਾਟੀਆ, ਸੁਖਦੇਵ ਸਿੰਘ ਹਨੇਰਿਆ, ਪ੍ਰਦੀਪ ਸਰੀਨ ਆਦਿ ਮੌਜੂਦ ਸਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਧੂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿਚ ਭਾਜਪਾ ਵਲੋਂ 19 ਨਵੰਬਰ ਨੂੰ ਮੁੱਖ ਤੌਰ 'ਤੇ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਭਾਜਪਾ ਅੰਮਿ੍ਤਸਰ ਇਕਾਈ ਵਲੋਂ 24 ਨਵੰਬਰ ਨੂੰ ਅੰਮਿ੍ਤਸਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਅਧੀਨ ਆਉਂਦੇ ਭਾਜਪਾ ਦੇ 21 ਮੰਡਲਾਂ ਵਿਚ ਮੰਡਲ ਪੱਧਰ 'ਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਅੰਮਿ੍ਤਸਰ ਮੀਡੀਆ ਵਿੰਗ ਦੀ ਮੀਟਿੰਗ ਅਗਲੀ ਖ਼ਬਰ ਬ੍ਰਹਮਾ ਕੁਮਾਰੀ ਅੰਮਿ੍ਤਸਰ ਸੰਸਥਾ ਵਲੋਂ ਮਾਨਸਿਕ ਸਿਹਤ 'ਤੇ ਇਕ ਅਧਿਆਤਮਿਕ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।