03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਾਰਾਗੜ੍ਹੀ ਜੰਗ ਦੀ 128ਵੀਂ ਵਰ੍ਹੇਗੰਢ ਮੌਕੇ ਬਰਤਾਨੀਆ ਤੋਂ ਪਹੁੰਚਿਆ ਵਫ਼ਦ

ਅਜੀਤ ਡੈਸਕ 03-11-2025
ਅੰਮਿ੍ਤਸਰ, 2 ਨਵੰਬਰ (ਹਰਮਿੰਦਰ ਸਿੰਘ)-ਸਾਰਾਗੜ੍ਹੀ ਫਾਊਾਡੇਸ਼ਨ ਵਲੋਂ ਵਿਸ਼ਵ ਦੀ ਮਸ਼ਹੂਰ ਲੜਾਈ ਅਦੁਤੀ ਜੰਗੀ ਮਿਸਾਲ ਸਾਰਾਗੜ੍ਹੀ ਦੀ 128ਵੀਂ ਵਰ੍ਹੇਗੰਢ ਨੂੰ ਯਾਦ ਕਰਦੇ ਹੋਏ 3 ਨਵੰਬਰ ਤੋਂ 14 ਨਵੰਬਰ ਤੱਕ 70 ਦੇ ਕਰੀਬ ਸਮਾਗਮ ਕਰਵਾਏ ਜਾ ਰਹੇ ਹਨ | ਜਿਸ ਵਿਚ ਸੰਸਥਾ ਦੇ ਸੱਦੇ 'ਤੇ ਰਾਇਲ ਮਿਲਟਰੀ ਅਕੈਡਮੀ ਸੈਂਡਹਰਸ ਯੂ. ਕੇ. ਤੋਂ 12 ਮੈਂਬਰੀ ਬਰਤਾਨਵੀ ਫੌਜ ਦਾ ਵਫ਼ਦ ਹਿੱਸਾ ਲਵੇਗਾ ਅਤੇ ਅਮਰੀਕਾ ਤੇ ਕੈਨੇਡਾ ਤੋਂ ਵੀ ਇਸ ਵਫਦ ਵਿਚ ਹੋਰ ਲੋਕ ਪਹੁੰਚ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਡਾ: ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਬਰਤਾਨਵੀ ਫੌਜੀ ਵਫ਼ਦ ਦੀ ਅਗਵਾਈ ਮੇਜਰ ਜਨਰਲ ਜੌਨ ਕੈਂਡਲ ਕਰਨਗੇ | ਉਨ੍ਹਾਂ ਦੱਸਿਆ ਕਿ ਪਿਛਲੇ 13 ਸਾਲ ਤੋਂ ਬਰਤਾਨਵੀ, ਅਮਰੀਕੀ, ਕੈਨੇਡੀਅਨ ਫੌਜ ਨਾਲ ਸਾਂਝ ਬਣਾ ਕੇ ਰੱਖੀ ਗਈ ਹੈ ਤਾਂ ਜੋ ਸਾਰਾਗੜ੍ਹੀ ਜੰਗ ਦੀ ਯਾਦ ਨੂੰ ਸਦੀਵੀ ਰੱਖਿਆ ਜਾ ਸਕੇ |
ਪਿਛਲੀ ਖ਼ਬਰ ਹਾਈਵੇ 'ਤੇ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਮੈਰਾਥਨ ਦੌੜ ਕਾਰਨ ਹੋਏ ਭਿਆਨਕ ਹਾਦਸੇ ਅਗਲੀ ਖ਼ਬਰ ਦੀਵਾਲੀ ਮੌਕੇ ਪਟਾਕਿਆਂ ਦੀਆਂ ਥੋਕ ਦੁਕਾਨਾਂ ਵਾਲਿਆਂ ਨੇ ਛੱਡਿਆ ਭਾਰੀ ਕੂੜਾ ਕਰਕਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।