28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਨਿਗਮ ਦੇ ਦਫ਼ਤਰ ਛੁੱਟੀ ਵਾਲੇ ਦਿਨ ਵੀ ਰਹੇ ਖੁੱਲ੍ਹੇ-34.80 ਲੱਖ ਪ੍ਰਾਪਰਟੀ ਟੈਕਸ ਵਜੋਂ ਇਕੱਠੇ ਕੀਤੇ

ਅਜੀਤ ਡੈਸਕ 01-09-2025
ਅੰਮਿ੍ਤਸਰ, 31 ਅਗਸਤ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਦਾ ਬਕਾਇਆ ਅਦਾ ਨਾ ਕਰਨ ਵਾਲੇ ਲੋਕਾਂ ਵਾਸਤੇ 31 ਅਗਸਤ ਤੱਕ ਲਿਆਂਦੀ ਵੰਨ ਟਾਈਮ ਸੈਟਲਮੈਂਟ ਸਕੀਮ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਾਉਣ ਲਈ ਅੱਜ ਛੱੁਟੀ ਵਾਲੇ ਦਿਨ ਵੀ ਆਪਣੇ ਦਫ਼ਤਰ ਖੁਲ੍ਹੇ ਰੱਖੇ | ਜਿਸ ਦੌਰਾਨ ਪ੍ਰਾਪਰਟੀ ਟੈਕਸ ਵਿਭਾਗ ਨੇ 34.80 ਲੱਖ ਰੁਪਏ ਪ੍ਰਾਪਰਟੀ ਟੈਕਸ ਵਜੋਂ ਇਕੱਠੇ ਕਰਕੇ ਨਿਗਮ ਦੇ ਖ਼ਜ਼ਾਨੇ 'ਚ ਜਮ੍ਹਾਂ ਕਰਵਾਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਦਲਜੀਤ ਸਿੰਘ ਨੇ ਦੱਸਿਆ ਕਿ ਵੰਨ ਟਾਈਮ ਸੈਟਲਮੈਂਟ ਸਕੀਮ ਤਹਿਤ ਹੁਣ ਤੱਕ 13.75 ਕਰੋੜ ਇਕੱਠੇ ਹੋਏ | ਉਨ੍ਹਾਂ ਅੱਜ ਇਸ ਯੋਜਨਾ ਤਹਿਤ ਇਕ ਦਿਨ 'ਚ 34.80 ਲੱਖ ਰੁਪਏ ਇਕੱਠੇ ਹੋਏ | ਦਲਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਚਾਲੂ ਮਾਲੀ ਸਾਲ ਦਾ ਹੀ ਪ੍ਰਾਪਰਟੀ ਟੈਕਸ ਰਹਿੰਦਾ ਹੈ ਉਹ 30 ਸਤੰਬਰ ਤੱਕ ਜਮ੍ਹਾ ਕਰਵਾ ਕੇ 10 ਫੀਸਦੀ ਤੱਕ ਲਾਭ ਹਾਸਲ ਕਰਨ |
ਪਿਛਲੀ ਖ਼ਬਰ ਅਜਮੇਰ-ਅੰਮਿ੍ਤਸਰ ਐਕਸਪ੍ਰੈੱਸ 'ਚੋਂ ਤਿੰਨ ਗ਼ੈਰ-ਕਾਨੂੰਨੀ ਵੈਂਡਰ ਕਾਬੂ ਅਗਲੀ ਖ਼ਬਰ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਪਹਿਲੇ ਪ੍ਰਕਾਸ਼ ਪੁਰਬ ਮੌਕੇ 'ਤੇਰਾ ਆਸਰਾ ਨਿਸ਼ਕਾਮ ਸਿਲਾਈ ਸਿਖਲਾਈ ਕੇਂਦਰ' ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।