28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਅਜਮੇਰ-ਅੰਮਿ੍ਤਸਰ ਐਕਸਪ੍ਰੈੱਸ 'ਚੋਂ ਤਿੰਨ ਗ਼ੈਰ-ਕਾਨੂੰਨੀ ਵੈਂਡਰ ਕਾਬੂ

ਅਜੀਤ ਡੈਸਕ 01-09-2025
ਅੰਮਿ੍ਤਸਰ, 31 ਅਗਸਤ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਿਵੀਜ਼ਨ ਵਲੋਂ ਗੈਰ-ਕਾਨੂੰਨੀ ਵੈਂਡਰਾਂ 'ਤੇ ਸ਼ਿਕੰਜਾ ਕੱਸਣ ਦੇ ਮੰਤਵ ਨਾਲ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ | ਇਸੇ ਲੜੀ ਤਹਿਤ ਅੱਜ (19611) ਅਜਮੇਰ-ਅੰਮਿ੍ਤਸਰ ਐਕਸਪ੍ਰੈੱਸ 'ਚੋਂ ਤਿੰਨ ਗੈਰ-ਕਾਨੂੰਨੀ ਵੈਂਡਰ ਕਾਬੂ ਕੀਤੇ ਗਏ | ਇਸ ਤੋਂ ਇਲਾਵਾ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵੀ ਕਮਰਸ਼ੀਅਲ ਇੰਸਪੈਕਟਰ ਅਜੇਪਾਲ ਸਿੰਘ ਅਤੇ ਸੀ. ਆਈ. (ਕੈਟਰਿੰਗ) ਰਮਾਕਾਂਤ ਸਿੰਘ ਵਲੋਂ ਸਾਂਝੇ ਤੌਰ 'ਤੇ ਚੈਕਿੰਗ ਅਭਿਆਨ ਚਲਾਇਆ ਗਿਆ | ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਜਮੇਰ-ਅੰਮਿ੍ਤਸਰ ਐਕਸਪ੍ਰੈੱਸ 'ਚ ਪੈਂਟਰੀ ਕਾਰ ਸੇਵਾ ਉਪਲਬੱਧ ਨਾ ਹੋਣ ਦੇ ਬਾਵਜੂਦ 3 ਗੈਰ-ਕਾਨੂੰਨੀ ਵੈਂਡਰ ਖਾਣ-ਪੀਣ ਦਾ ਸਾਮਾਨ ਵੇਚਦੇ ਫੜੇ ਗਏ ਹਨ, ਜਿਨ੍ਹਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਅਭਿਆਨ ਭਵਿੱਖ 'ਚ ਵੀ ਜਾਰੀ ਰਹੇਗਾ |
ਪਿਛਲੀ ਖ਼ਬਰ ਜੀਵਨ ਜੁਗਤਿ ਸਮਾਗਮਾਂ ਦਾ ਸ਼ੁਕਰਾਨਾ ਗੁਰਮਤਿ ਸਮਾਗਮ ਸਜਾਇਆ <br/> ਅਗਲੀ ਖ਼ਬਰ ਨਿਗਮ ਦੇ ਦਫ਼ਤਰ ਛੁੱਟੀ ਵਾਲੇ ਦਿਨ ਵੀ ਰਹੇ ਖੁੱਲ੍ਹੇ-34.80 ਲੱਖ ਪ੍ਰਾਪਰਟੀ ਟੈਕਸ ਵਜੋਂ ਇਕੱਠੇ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।