28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਪਹਿਲੇ ਪ੍ਰਕਾਸ਼ ਪੁਰਬ ਮੌਕੇ 'ਤੇਰਾ ਆਸਰਾ ਨਿਸ਼ਕਾਮ ਸਿਲਾਈ ਸਿਖਲਾਈ ਕੇਂਦਰ' ਦੀ ਆਰੰਭਤਾ <br/>

ਅਜੀਤ ਡੈਸਕ 01-09-2025
ਅੰਮਿ੍ਤਸਰ, 31 ਅਗਸਤ (ਜਸਵੰਤ ਸਿੰਘ ਜੱਸ)- ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਦਾਣਾ ਮੰਡੀ ਭਗਤਾਂ ਵਾਲਾ ਨਜ਼ਦੀਕ ਰਾਧਾ ਕਿ੍ਸ਼ਨ ਕਾਲੋਨੀ ਵਿਖੇ ਨਵ-ਸਥਾਪਿਤ 'ਤੇਰਾ ਆਸਰਾ' ਸੇਵਾ ਸਹਿਯੋਗ ਭਲਾਈ ਕੇਂਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਲੜਕੀਆਂ ਲਈ ਨਿਸ਼ਕਾਮ 'ਤੇਰਾ ਆਸਰਾ ਸਿਲਾਈ ਸਿਖਲਾਈ ਕੇਂਦਰ' ਦੀ ਆਰੰਭਤਾ ਕੀਤੀ ਗਈ | ਇਸ ਉਸਾਰੀ ਅਧੀਨ ਕੇਂਦਰ ਦੇੇ ਉਸਾਰੀ ਕਾਰਜ ਜਲਦ ਸੰਪੂਰਨ ਹੋਣ ਪ੍ਰਤੀ ਸ੍ਰੀ ਸਹਿਜ ਪਾਠਾਂ ਦੀ ਆਰੰਭਤਾ ਕੀਤੀ ਗਈ ਜਿਸ ਵਿਚ ਸੁਸਾਇਟੀ ਦੇ ਸਮੂਹ ਮੈਂਬਰ, ਸਿਲਾਈ ਕੇਂਦਰ ਵਿਖੇ ਸਿਖਲਾਈ ਲੈਣ ਵਾਲੇ ਸਿੱਖਿਆਰਥੀ ਅਤੇ ਅਧਿਆਪਕ ਸ਼ਾਮਿਲ ਹੋਏ | ਇਸ ਮੌਕੇ ਸਿਲਾਈ ਸਿਖਲਾਈ ਕਲਾਸਾਂ ਦੀ ਆਰੰਭਤਾ ਸਮੇਂ ਇਲਾਕਾ ਨਿਵਾਸੀ ਅਤੇ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸਿਲਾਈ ਸਿਖਲਾਈ ਸਕੂਲ ਕਾਰਜਾਂ ਲਈ ਵਿਸ਼ੇਸ਼ ਸਹਿਯੋਗੀ ਸਭ ਮਹਿ ਏਕੁ ਜੋਤਿ ਟਰੱਸਟ ਵਲੋਂ ਬੀਬੀ ਕੰਵਲਜੀਤ ਕੌਰ, ਇਲਾਕਾ ਕੌਂਸਲਰ ਬੀਬੀ ਰੀਤੂ ਗਿੱਲ ਅਤੇ ਉਨ੍ਹਾਂ ਦੇ ਪਤੀ ਬੰਟੀ ਭਲਵਾਨ ਵੀ ਸ਼ਾਮਿਲ ਹੋਏ | ਮੁਫ਼ਤ ਸਿਲਾਈ ਸਿਖਲਾਈ ਕਲਾਸਾਂ ਦੀ ਆਰੰਭਤਾ ਮੂਲ ਮੰਤਰ ਅਤੇ ਗੁਰਮੰਤ੍ਰ ਦੇ ਜਾਪ ਨਾਲ ਕੀਤੀ ਗਈ | ਸ਼ਾਮਿਲ ਪਤਵੰਤਿਆਂ ਕੌਂਸਲਰ ਬੀਬੀ ਰੀਤੂ ਗਿੱਲ, ਬੀਬੀ ਕੰਵਲਜੀਤ ਕੌਰ, ਸਿਲਾਈ ਸਿਖਲਾਈ ਸਕੂਲ ਇੰਚਾਰਜ ਬੀਬੀ ਅਮਰਜੀਤ ਕੌਰ, ਸਿਲਾਈ ਅਧਿਆਪਕਾ ਬੀਬੀ ਸਿਮਰਜੀਤ ਕੌਰ ਆਦਿ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਸਤਿੰਦਰ ਸਿੰਘ ਚਾਵਲਾ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਜਵਾਹਰਲਾਲ ਸਿੰਘ, ਭਾਈ ਦਵਿੰਦਰ ਸਿੰਘ, ਬੀਬੀ ਅਮਰਜੀਤ ਕੌਰ, ਗੁਰਮੁਖ ਸਿੰਘ, ਹਰਜਿੰਦਰ ਸਿੰਘ ਬਿੱਟੂ ਅਤੇ ਹੋਰ ਇਲਾਕਾ ਨਿਵਾਸੀ ਸ਼ਾਮਿਲ ਸਨ |

ਪਿਛਲੀ ਖ਼ਬਰ ਨਿਗਮ ਦੇ ਦਫ਼ਤਰ ਛੁੱਟੀ ਵਾਲੇ ਦਿਨ ਵੀ ਰਹੇ ਖੁੱਲ੍ਹੇ-34.80 ਲੱਖ ਪ੍ਰਾਪਰਟੀ ਟੈਕਸ ਵਜੋਂ ਇਕੱਠੇ ਕੀਤੇ ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਸਮਾਜਿਕ ਵਿਗਿਆਨ ਵਿਭਾਗ ਵਲੋਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।