28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਖ਼ਾਲਸਾ ਕਾਲਜ ਦੇ ਸਮਾਜਿਕ ਵਿਗਿਆਨ ਵਿਭਾਗ ਵਲੋਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 01-09-2025
ਅੰਮਿ੍ਤਸਰ, 31 ਅਗਸਤ (ਜੱਸ)-ਖ਼ਾਲਸਾ ਕਾਲਜ ਦੇ ਸਮਾਜਿਕ ਵਿਗਿਆਨ ਵਿਭਾਗ ਵਲੋਂ ਆਈ. ਬੀ. ਟੀ. ਦੇ ਸਹਿਯੋਗ ਨਾਲ 'ਪ੍ਰਤੀਯੋਗੀ ਪ੍ਰੀਖਿਆਵਾਂ : ਪ੍ਰਤਿਸ਼ਠਾਵਾਨ ਕਰੀਅਰ ਦਾ ਪ੍ਰਵੇਸ਼ ਦੁਆਰ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਰਹਿਨੁਮਾਈ ਵਿਚ ਕਰਵਾਏ ਗਏ ਇਸ ਸੈਮੀਨਾਰ ਦਾ ਉਦੇਸ਼ ਬੀ. ਏ. ਸੋਸ਼ਲ ਸਾਇੰਸਜ਼ ਅਤੇ ਹੋਰ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਕੇਂਦਰੀ ਪੱਧਰ ਦੇ ਨਾਲ-ਨਾਲ ਰਾਜ ਪੱਧਰ 'ਤੇ ਹੋਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਸੰਬੰਧੀ ਜਾਗਰੂਕ ਕਰਨਾ ਸੀ | ਜਿਸ ਸੰਬੰਧੀ ਆਈ. ਬੀ. ਟੀ. ਤੋਂ ਜਤਿੰਦਰ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਰੀਅਰ ਗਾਈਡੈਂਸ ਸੈੱਲ ਦੇ ਡਾਇਰੈਕਟਰ ਅਤੇ ਵਿਭਾਗ ਮੁੱਖੀ ਡਾ. ਸਾਵੰਤ ਸਿੰਘ ਮੰਟੋ ਨੇ ਪਿ੍ੰ: ਡਾ. ਰੰਧਾਵਾ, ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸ੍ਰੀ ਕੁਮਾਰ ਨਾਲ ਜਾਣ-ਪਛਾਣ ਕਰਵਾਈ | ਸ੍ਰੀ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਪਾਵਰ-ਪੁਆਇੰਟ ਸਲਾਈਡਾਂ ਰਾਹੀਂ ਸਰਕਾਰੀ ਨੌਕਰੀਆਂ ਦੀ ਮਹੱਤਤਾ ਸੰਬੰਧੀ ਗਿਆਨ ਪ੍ਰਦਾਨ ਕਰਕੇ ਅਤੇ ਆਈ. ਏ. ਐੱਸ. ਅਧਿਕਾਰੀਆਂ ਦੇ ਪ੍ਰੇਰਣਾਦਾਇਕ ਵੀਡੀਓ ਦਿਖਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ | ਸੈਮੀਨਾਰ ਮੌਕੇ ਡਾ. ਸੁਖਬੀਰ ਸਿੰਘ, ਡਾ. ਹਰਮਨਦੀਪ ਕੌਰ, ਪ੍ਰੋ. ਮਾਨਸ ਰਤਨ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਪਹਿਲੇ ਪ੍ਰਕਾਸ਼ ਪੁਰਬ ਮੌਕੇ 'ਤੇਰਾ ਆਸਰਾ ਨਿਸ਼ਕਾਮ ਸਿਲਾਈ ਸਿਖਲਾਈ ਕੇਂਦਰ' ਦੀ... ਅਗਲੀ ਖ਼ਬਰ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਅਤੇ ਸ਼ਹੀਦ ਭਾਈ ਸੁਲੱਖਣ ਸਿੰਘ ਦੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਮਨਾਏ ਗਏ ਬਰਸੀ ਸਮਾਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।