26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਦੋਬੁਰਜੀ ਲਿੰਕ ਰੋਡ ਸੁਲਤਾਨਵਿੰਡ ਵਿਖੇ ਕੂੜੇ ਤੋਂ ਫੈਲੀ ਗੰਦਗੀ ਕਾਰਨ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ 'ਚ ਭਾਰੀ ਰੋਸ

ਅਜੀਤ ਡੈਸਕ 17-07-2025
ਸੁਲਤਾਨਵਿੰਡ, 16 ਜੁਲਾਈ (ਗੁਰਨਾਮ ਸਿੰਘ ਬੁੱਟਰ)-ਦੋਬੁਰਜੀ ਲਿੰਕ ਰੋਡ ਸਥਿਤ ਸੁਲਤਾਨਵਿੰਡ ਦੀ ਪੱਤੀ ਸ਼ਾਹੂ ਦੀ ਮੇਨ ਬਾਜ਼ਾਰ ਨੇੜੇ ਜੰਝ ਘਰ ਵਿਖੇ ਮੇਨ ਸੜਕ ਕਿਨਾਰੇ ਪਏ ਕੂੜੇ ਤੋਂ ਫ਼ੈਲੀ ਗੰਦਗੀ ਕਾਰਨ ਜਿੱਥੇ ਬਦਬੂ ਫੈਲ ਰਹੀ ਹੈ ਉਥੇ ਹੀ ਨੇੜੇ ਦੇ ਦੁਕਾਨਦਾਰ ਅਤੇ ਇਲਾਕਾ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਟਾਂਗਾ ਘੋੜਾ ਰੇਹੜਾ, ਠੇਲਾ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁੱਖ ਸਿੰਘ ਸੁਲਤਾਨਵਿੰਡ, ਹੀਰਾ ਸਿੰਘ, ਪ੍ਰਗਟ ਸਿੰਘ, ਜਸਪਾਲ ਸਿੰਘ, ਰਜਿੰਦਰ ਸਿੰਘ, ਦੱਸਿਆ ਕਿ ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਵਿਚ ਸੜਕ ਕਿਨਾਰੇ ਰੋਜ਼ਾਨਾ ਲੱਗੇ ਰਹਿੰਦੇ ਕੂੜੇ ਦੇ ਢੇਰ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਹੋ ਰਹੀਆਂ ਬਾਰਿਸ਼ਾਂ ਕਾਰਨ ਕੂੜੇ ਵਿਚੋਂ ਗੰਦੀ ਬਦਬੂ ਫੈਲ ਰਹੀ ਜਿਸ ਕਾਰਨ ਨੇੜੇ ਦੇ ਦੁਕਾਨਦਾਰ ਅਤੇ ਇਲਾਕਾ ਵਾਸੀਆਂ ਨੂੰ ਲੰਘਣ ਲਈ ਪਰੇਸ਼ਾਨੀਆਂ ਆ ਰਹੀਆਂ ਹਨ | ਬਾਬਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਕੂੜੇ ਤੋਂ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਜਿਵੇਂ ਡਾਇਰੀਆ, ਡੇਂਗੂ ਅਤੇ ਟਾਈਫਾਇਡ ਵਰਗੀਆਂ ਹੋਲੀ ਹੋਲੀ ਇਲਾਕੇ ਵਿਚ ਦਸਤਕ ਦੇ ਰਹੀਆਂ ਹਨ | ਜਿਸ ਕਰਕੇ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਵਿਚ ਭਾਰੀ ਰੋਸ ਹੈ |
ਪਿਛਲੀ ਖ਼ਬਰ ਸਹੂਲਤਾਂ ਤੋਂ ਸੱਖਣਾ ਅੰਮਿ੍ਤਸਰ, ਕਿੰਜ ਬਹਾਲ ਰੱਖੇਗਾ 'ਸਮਾਰਟ ਸਿਟੀ' ਦਾ ਰੁਤਬਾ ਅਗਲੀ ਖ਼ਬਰ ਨਾਜਾਇਜ਼ ਕਬਜ਼ਿਆਂ ਕਾਰਨ ਟਰੱਕ ਸਟੈਂਡ ਸਕੀਮ ਨੇ ਧਾਰਿਆ ਛੱਪੜ ਦਾ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।