27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ :ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਸਜਾਇਆ ਤੀਜਾ 'ਜੀਵਨ ਜੁਗਤਿ ਸਮਾਗਮ'

ਅਜੀਤ ਡੈਸਕ 17-07-2025
ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)-ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਅਰੰਭੀ ਸਾਲਾਨਾ 'ਜੀਵਨ ਜੁਗਤਿ ਸਮਾਗਮਾਂ' ਦੀ ਲੜ੍ਹੀ ਦੌਰਾਨ ਅੱਜ ਤੀਜਾ ਸਮਾਗਮ ਸ਼ੋ੍ਰਮਣੀ ਕਮੇਟੀ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਸਾਵਨ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਪੰਜਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਸ੍ਰੀ ਰਾਮਸਰ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਸਹਿਤ ਸਜਾਇਆ ਗਿਆ | ਸ਼ਾਮ 7 ਤੋਂ ਰਾਤ 10 ਵਜੇ ਤੱਕ ਗੁਰਬਾਣੀ ਵਿਸ਼ੇ 'ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ | ਤਾ ਮੇਰੈ ਮਨਿ ਭਇਆ ਨਿਧਾਨਾ' 'ਤੇ ਸਜੇ ਇਸ ਜੀਵਨ ਜੁਗਤਿ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ, ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਰਿੰਦਰ ਸਿੰਘ ਬਰੇਲੀ ਵਾਲੇ, ਬੀਬੀ ਪੁਖਰਾਜ ਕੌਰ ਤੇ ਬੀਬੀਆਂ ਦੇ ਕੀਰਤਨੀ ਜਥੇ ਅਤੇ ਗਿਆਨੀ ਅੰਮਿ੍ਤਪਾਲ ਸਿੰਘ ਨੇ ਕਥਾ- ਕੀਰਤਨ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ, ਭਾਈ ਸਤਿੰਦਰ ਸਿੰਘ ਚਾਵਲਾ, ਭਾਈ ਜਸਬੀਰ ਸਿੰਘ ਬੈਂਕ ਵਾਲੇ ਤੇ ਭਾਈ ਦਵਿੰਦਰ ਸਿੰਘ ਨੇ ਸਿੰਘ ਸਾਹਿਬ ਤੇ ਰਾਗੀ ਜਥਿਆਂ ਨੂੰ ਸਿਰੋਪਾਓ ਭੇਟ ਕਰਨ ਉਪਰੰਤ ਦੱਸਿਆ ਕਿ ਇਹ ਜੀਵਨ ਜੁਗਤਿ ਸਮਾਗਮ 6 ਅਗਸਤ ਤੋਂ ਆਰੰਭ ਹੋਏ ਹਨ ਜੋ 24 ਅਗਸਤ ਤੱਕ ਜਾਰੀ ਰਹਿਣਗੇ ਜਿਨ੍ਹਾਂ ਵਿਚ ਸਿੰਘ ਸਹਿਬਾਨ ਤੇ ਪੰਥ ਪ੍ਰਸਿੱਧ ਕਥਾਵਾਚਕ ਤੇ ਰਾਗੀ ਜਥੇ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ ਚੌਥਾ 'ਜੀਵਨ ਜੁਗਤਿ ਸਮਾਗਮ' 20 ਜੁਲਾਈ, ਐਤਵਾਰ ਨੂੰ ਸਵੇਰੇ 7 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਈਸਟ ਮੋਹਨ ਨਗਰ/ ਅਜੀਤ ਨਗਰ ਵਿਖੇ ਸਜਾਇਆ ਜਾਵੇਗਾ | ਇਸ ਮੌਕੇ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਜਤਿੰਦਰਪਾਲ ਸਿੰਘ, ਸ਼ਰਨਜੀਤ ਸਿੰਘ ਡੀ. ਈ. ਸੀ. ਵਾਲੇ, ਭਾਈ ਗੁਰਬਖਸ਼ ਸਿੰਘ ਬੱਗਾ, ਜਸਬੀਰ ਸਿੰਘ ਅਰੋੜਾ, ਭਾਈ ਚਰਨਜੀਤ ਸਿੰਘ, ਜਗਦੀਸ਼ ਸਿੰਘ ਵਾਲੀਆ, ਅਵਤਾਰ ਸਿੰਘ ਖ਼ਾਲਸਾ, ਭਾਈ ਭੁਪਿੰਦਰ ਸਿੰਘ, ਜਸਬੀਰ ਸਿੰਘ ਏ.ਜੀ. ਐਮ., ਭਾਈ ਜਵਾਹਰ ਲਾਲ ਸਿੰਘ ਸਮੇਤ ਹੋਰ ਸੁਸਾਇਟੀ ਮੈਂਬਰ ਤੇ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖ ਨੌਜਵਾਨ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਸੇਧ ਲੈਂਦਿਆਂ ਸਿੱਖੀ ਸਰੂਪ ਵਿਚ ਪ੍ਰਪੱਕ ਰਹਿਣ- ਸਿੰਘ ਸਾਹਿਬ ਗਿਆਨ... ਅਗਲੀ ਖ਼ਬਰ ਅਮਰੀਕਾ 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ 'ਚ ਅੰਮਿਤਸਰ ਦੇ ਹੌਲਦਾਰ ਨੇੇ ਜਿੱਤੇ 2 ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।