27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਅਮਰੀਕਾ 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ 'ਚ ਅੰਮਿਤਸਰ ਦੇ ਹੌਲਦਾਰ ਨੇੇ ਜਿੱਤੇ 2 ਸੋਨ ਤਗਮੇ

ਅਜੀਤ ਡੈਸਕ 17-07-2025
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)- ਬਰਮਿੰਘਮ ਅਤੇ ਅਲਬਾਮਾ (ਅਮਰੀਕਾ) ਵਿਖੇ ਹੋਈਆਂ ਵਿਸ਼ਵ ਪੁਲਿਸ ਖੇਡਾਂ 'ਚ ਅੰਮਿ੍ਤਸਰ ਦੇ ਹੌਲਦਾਰ ਸਾਹਿਲ ਨੇ 2 ਸੋਨ ਤਮਗੇ ਜਿੱਤ ਕੇ ਪੰਜਾਬ ਪੁਲਿਸ ਦਾ ਨਾਂ ਰੌਸ਼ਨ ਕੀਤਾ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਹੌਲਦਾਰ ਸਾਹਿਲ ਦੀ ਹੌਂਸਲਾ ਅਫਜ਼ਾਈ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਜਿਨ੍ਹਾਂ ਦਸਿਆ ਕਿ ਖੱਬੇ ਅਤੇ ਸੱਜੇ ਹੱਥ ਆਰਮ ਰੈਸਿਲੰਗ 'ਚ ਇਹ ਨਾਮਣਾ ਖਟਿਆ ਗਿਆ ਹੈ | ਇਸ ਵਿਸ਼ਵ ਖੇਡਾਂ 'ਚ 70 ਦੇਸ਼ਾਂ ਦੇ 8500 ਪੁਲਿਸ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ ਇਹ ਤਮਗੇ 5 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾਉਣ ਉਪਰੰਤ ਜਿੱਤੇ ਗਏ ਹਨ | ਇਸ ਮੌਕੇ ਹੌਲਦਾਰ ਸਾਹਿਲ ਨੇ ਪੁਲਿਸ ਕਮਿਸ਼ਨਰ ਗੁਰਪੀ੍ਰਤ ਸਿੰਘ ਭੁੱਲਰ, ਡੀ.ਸੀ.ਪੀ. ਰਵਿੰਦਰਪਾਲ ਸਿੰਘ ਤੇ ਏ.ਸੀ.ਪੀ. ਹਰਮਿੰੰਦਰ ਸਿੰਘ ਧੰਨਵਾਦ ਕੀਤਾ ਤੇ ਦਸਿਆ ਕਿ ਖੇਡਾਂ ਲਈ ਹਮੇਸ਼ਾਂ ਪ੍ਰੇਰਣਾ ਤੇ ਹੌਸਲਾ ਅਫਜਾਈ ਕਰਨ ਵਾਲਿਆਂ 'ਚ ਇੰਸ: ਅਮਲੋਕਦੀਪ ਸਿੰਘ ਵੀ ਸ਼ਾਮਿਲ ਹਨ ਜਿਸ ਸਦਕਾ ਉਹ ਅੰਮਿ੍ਤਸਰ ਦਾ ਨਾਂ ਵਿਸ਼ਵ ਭਰ 'ਚ ਰੋਸ਼ਨ ਕਰਨ 'ਚ ਕਾਮਯਾਬ ਹੋਏ ਹਨ |
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ :ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸੰਗਰਾਂਦ ਦੇ... ਅਗਲੀ ਖ਼ਬਰ ਬਜ਼ੁਰਗ ਸਿੱਖ ਦੌੜਾਕ ਫੌਜਾ ਸਿੰਘ ਸਮੁੱਚੇ ਵਿਸ਼ਵ ਲਈ ਪ੍ਰੇਰਨਾ ਸਰੋਤ ਸਨ- ਡਾ: ਨਿੱਝਰ, ਸੇਠੀ, ਫ੍ਰੀਡਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।