19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਿਹਾ ਹੈ ਐੱਸ. ਡੀ. ਐਮ.ਦੇ ਦਫ਼ਤਰ ਉੱਪਰ ਲੱਗਿਆ ਮੁੱਖ ਮੰਤਰੀ ਦਾ ਹੋਰਡਿੰਗ <br/>

ਅਜੀਤ ਡੈਸਕ 04-12-2025
ਅਬੋਹਰ, 3 ਦਸੰਬਰ(ਸੁਖਜੀਤ ਸਿੰਘ ਬਰਾੜ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਪ੍ਰਕਿਰਿਆ ਦੇ ਚੱਲਦੇ ਅਬੋਹਰ ਦੇ ਤਹਿਸੀਲ ਕੰਪਲੈਕਸ ਵਿਖੇ ਐੱਸ.ਡੀ.ਐਮ. ਦਫ਼ਤਰ ਉੱਪਰ ਮੁੱਖ ਮੰਤਰੀ ਪੰਜਾਬ ਦਾ ਪ੍ਰਚਾਰ ਬੋਰਡ ਵਾਲਾ ਲੱਗਿਆ ਹੋਰਡਿੰਗ ਸ਼ਰੇਆਮ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਿਹਾ ਹੈ | ਇਸੇ ਦਫ਼ਤਰ ਵਿਚ ਹੀ ਬਲਾਕ ਸੰਮਤੀ ਖੂਈਆਂ ਸਰਵਰ ਅਤੇ ਬਲਾਕ ਸੰਮਤੀ ਬੱਲੂਆਣਾ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਹੁੰਦੇ ਹਨ | ਇਸ ਦਫ਼ਤਰ ਵਿਚ ਐੱਸ.ਡੀ.ਐਮ.ਅਬੋਹਰ ਤੋਂ ਇਲਾਵਾ ਬਲਾਕ ਸੰਮਤੀ ਖੂਈਆਂ ਸਰਵਰ, ਬਲਾਕ ਸੰਮਤੀ ਬੱਲੂਆਣਾ ਦੇ ਚੋਣ ਅਧਿਕਾਰੀ ਵੀ ਦਿਨ ਭਰ ਬੈਠਦੇ ਹਨ ਪਰ ਫਿਰ ਵੀ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਵੀ ਐੱਸ.ਡੀ.ਐਮ.ਦਫ਼ਤਰ ਅਬੋਹਰ ਉੱਪਰ ਲੱਗਿਆ ਮੁੱਖ ਮੰਤਰੀ ਦਾ ਹੋਰਡਿੰਗ ਬੀਤੇ ਤਿੰਨ ਦਿਨ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਜਦੋਂ ਇਸ ਸਬੰਧ ਵਿਚ ਐੱਸ.ਡੀ.ਐਮ. ਕਿ੍ਸ਼ਨਪਾਲ ਰਾਜਪੂਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਰੁਝੇਵੇਂ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਲੱਗਿਆ, ਹੋਰਡਿੰਗ ਉਤਰਵਾ ਦਿੰਦੇ ਹਾਂ |

ਪਿਛਲੀ ਖ਼ਬਰ 4 ਹਜ਼ਾਰ ਕਿੱਲੋਮੀਟਰ ਦੀ ਸਾਈਕਲ ਯਾਤਰਾ ਕਰ ਅਬੋਹਰ ਪੁੱਜੇ ਹਰਜੀਤ ਸਿੰਘ ਹਜ਼ਾਰਾ ਦਾ ਸ਼ਾਨਦਾਰ ਸਵਾਗਤ <br/> ਅਗਲੀ ਖ਼ਬਰ ਅਕਾਲੀ ਦਲ ਨੇ ਡਾ: ਤਰਸੇਮ ਸਿੰਘ ਚੱਕ ਮਰਹਾਣਾ ਨੂੰ ਜ਼ੋਨ ਘੁੱਦੂ ਵਾਲਾ ਤੋਂ ਐਲਾਨਿਆ ਬਲਾਕ ਸੰਮਤੀ ਉਮੀਦਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।