19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਅਕਾਲੀ ਦਲ ਨੇ ਡਾ: ਤਰਸੇਮ ਸਿੰਘ ਚੱਕ ਮਰਹਾਣਾ ਨੂੰ ਜ਼ੋਨ ਘੁੱਦੂ ਵਾਲਾ ਤੋਂ ਐਲਾਨਿਆ ਬਲਾਕ ਸੰਮਤੀ ਉਮੀਦਵਾਰ <br/>

ਅਜੀਤ ਡੈਸਕ 04-12-2025
ਮੱਖੂ, 3 ਦਸੰਬਰ (ਵਰਿੰਦਰ ਮਨਚੰਦਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਐਲਾਨੇ ਜਾ ਰਹੇ ਉਮੀਦਵਾਰਾਂ ਦੀ ਲੜੀ ਤਹਿਤ ਅੱਜ ਬਲਾਕ ਸੰਮਤੀ ਮੱਖੂ ਜ਼ੋਨ ਘੁੱਦੂ ਵਾਲਾ ਤੋਂ ਟਕਸਾਲੀ ਅਕਾਲੀ ਆਗੂ ਡਾ: ਤਰਸੇਮ ਸਿੰਘ ਚੱਕ ਮਰਹਾਣਾ ਨੂੰ ਬਲਾਕ ਸੰਮਤੀ ਉਮੀਦਵਾਰ ਐਲਾਨ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਜ਼ੀਰਾ ਇੰਚਾਰਜ ਹਰਪ੍ਰੀਤ ਸਿੰਘ ਹੀਰੋਂ ਨੇ ਕਿਹਾ ਕਿ ਡਾ. ਤਰਸੇਮ ਸਿੰਘ ਚੱਕ ਮਰਹਾਣਾ ਦੇ ਪਿਤਾ ਬਲਵੀਰ ਸਿੰਘ ਚੱਕ ਮਰਹਾਣਾ ਸਾਬਕਾ ਸਰਪੰਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਵਰਕਰ ਰਹੇ ਹਨ | ਪਰਿਵਾਰ ਵਲੋਂ ਪਾਰਟੀ ਪ੍ਰਤੀ ਸੇਵਾਵਾਂ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਨੇ ਡਾ. ਤਰਸੇਮ ਸਿੰਘ ਚੱਕ ਮਰਹਾਣਾ ਨੂੰ ਬਲਾਕ ਸੰਮਤੀ ਮੱਖੂ ਜ਼ੋਨ ਘੁੱਦੂ ਵਾਲਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ | ਉਨ੍ਹਾਂ ਕਿਹਾ ਕਿ ਚੋਣ ਤਿਆਰੀਆਂ ਦੇ ਪ੍ਰੋਗਰਾਮ ਤਹਿਤ ਜ਼ੋਨ ਘੁੱਦੂ ਵਾਲਾ ਅਧੀਨ ਆਉਂਦੇ ਪਿੰਡ ਚੱਕ ਮਰਹਾਣਾ, ਚੱਕ ਮਰਹਾਣਾ ਨਵਾਂ, ਘੁੱਦੂ ਵਾਲਾ, ਝਾਮਕੇ, ਸੱਦਰਵਾਲਾ, ਅਰਾਈਆਂ ਵਾਲਾ, ਫੇਮੀ ਵਾਲਾ, ਵਸਤੀ ਉਜਾਗਰ ਸਿੰਘ, ਵਸਤੀ ਦਰਸ਼ਨ ਸਿੰਘ, ਟਿੱਬੀ ਅਰਾਈਆਂ ਵਿਚ ਵਰਕਰਾਂ ਵਲੋਂ ਕਮਰਕੱਸੇ ਕਰਕੇ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਜ਼ੋਨ ਘੁੱਦੂਵਾਲਾ ਦੀ ਸੀਟ ਬਹੁਤ ਮਹੱਤਵਪੂਰਨ ਹੈ | ਡਾ. ਤਰਸੇਮ ਸਿੰਘ ਚੱਕ ਮਰਹਾਣਾ ਨੇ ਆਪਣੇ ਐਲਾਨ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵੱਲੋਂ ਜਤਾਏ ਭਰੋਸੇ 'ਤੇ ਖਰ੍ਹਾ ਉਤਰ ਜ਼ੋਨ ਘੁੱਦੂਵਾਲਾ ਦੀ ਸੀਟ ਪਾਰਟੀ ਦੀ ਝੋਲੀ ਪਾਉਣਗੇ |

ਪਿਛਲੀ ਖ਼ਬਰ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਿਹਾ ਹੈ ਐੱਸ. ਡੀ. ਐਮ.ਦੇ ਦਫ਼ਤਰ ਉੱਪਰ ਲੱਗਿਆ ਮੁੱਖ ਮੰਤਰੀ ਦਾ ਹੋਰਡਿੰਗ <br/> ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਸੈਕੰਡਰੀ ਅਤੇ ਐਲੀਮੈਂਟਰੀ ਵਰਗ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।