ਅਬੋਹਰ, 19 ਨਵੰਬਰ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਸਥਾਨਕ ਪੀ.ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਇਨਾਮ ਜਿੱਤ ਕੇ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਭਾਰਤ ਸਰਕਾਰ ਦੁਆਰਾ ਆਯੋਜਿਤ ਸਕਿੱਲ ਇੰਡੀਆ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਪਹਿਲਾ ਇਨਾਮ ਜਿੱਤਿਆ | ਉਸ ਨੇ ਬਿਊਟੀ ਐਂਡ ਵੈਲੱਨੈੱਸ ਹੁਨਰ ਸ਼੍ਰੇਣੀ ਦੇ ਤਹਿਤ ਮੁਕਾਬਲੇ ਵਿਚ ਹਿੱਸਾ ਲਿਆ | ਪਿ੍ੰਸੀਪਲ ਸ਼੍ਰੀਮਤੀ ਸੁਨੀਤਾ ਬਿਲੰਦੀ, ਮੈਡਮ ਸਤਿੰਦਰਜੀਤ ਕੌਰ, ਮੈਡਮ ਅਮਨ ਚੁੱਘ, ਮੈਡਮ ਸੁਪਨੀਤ ਕੌਰ, ਅਸ਼ੋਕ ਫੁਟੇਲਾ, ਕਪਿਲ ਗੋਇਲ, ਰਾਜੇਸ਼ ਕੁਮਾਰ, ਮੈਡਮ ਸ਼ਿਵਾਨੀ ਅਤੇ ਪਵਨ ਕੁਮਾਰ ਐੱਸ.ਐਲ.ਏ ਨੇ ਸਾਰੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮਗਰੀ ਵੰਡੀ | ਬੱਲੂਆਣਾ ਵਿਧਾਨ ਸਭਾ ਹਲਕੇ ਦੇ ਸਕੂਲਾਂ ਦੇ ਵਿਦਿਆਰਥੀਆਂ ਲਈ ਸਕੂਲ ਦੇ ਵਿਹੜੇ ਵਿਚ ਇੱਕ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲਾ ਬੱਚਿਆਂ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਿਖਾਉਣ ਲਈ ਆਯੋਜਿਤ ਕੀਤਾ ਗਿਆ | ਇਸ ਮੁਕਾਬਲੇ ਦੇ ਪ੍ਰਬੰਧਕ ਨੋਡਲ ਮੈਡਮ ਚੰਦਰਕਾਂਤਾ, ਮੈਡਮ ਸ਼ਵੇਤਾ ਚੁੱਘ, ਮੈਡਮ ਜਯੋਤਸ਼ਾਨਾ ਅਤੇ ਅਧਿਆਪਕ ਅਮਿੱਤ ਬਤਰਾ ਸਨ | ਪਹਿਲਾਂ, ਵਿਦਿਆਰਥੀਆਂ ਦਾ ਲਿਖਤੀ ਟੈੱਸਟ ਲਿਆ ਗਿਆ | ਜਿਸ ਤੋਂ ਬਾਅਦ ਸ਼ਾਰਟ ਲਿਸਟ ਕੀਤੇ ਗਏ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਸਕੂਲ ਦੀਆਂ ਕੁੜੀਆਂ ਨੇ ਅਬੋਹਰ ਮੈਰਾਥਨ ਵਿਚ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ | ਜੇਤੂ ਦੌੜਾਕ ਗਰਲਜ਼ ਸਕੂਲ ਦੀਆਂ ਸਾਬਕਾ ਵਿਦਿਆਰਥਣਾਂ ਸਨ | ਐਨ.ਸੀ.ਸੀ ਕੇਡਟਸ ਨੇ ਇੰਚਾਰਜ ਮੈਡਮ ਸੁਪਨੀਤ ਕੌਰ ਦੀ ਅਗਵਾਈ ਹੇਠ ਇਸ ਮੈਰਾਥਨ ਵਿਚ ਸਹਿਯੋਗ ਕੀਤਾ | ਨੋਡਲ ਹਰਦੇਵ ਸਿੰਘ ਦੀ ਅਗਵਾਈ ਹੇਠ ਕੁੜੀਆਂ ਨੇ ਅਬੋਹਰ ਮੈਰਾਥਨ ਵਿਚ ਹਿੱਸਾ ਲਿਆ | ਬਿਊਰੋ ਆਫ਼ ਇੰਡੀਅਨ ਸਟੈਂਡਰਡ ਦੀ ਅਗਵਾਈ ਹੇਠ, ਗਰਲਜ਼ ਸਕੂਲ ਵਿਖੇ ਮਿਆਰੀ ਲਿਖਣ ਮੁਕਾਬਲੇ ਕਰਵਾਏ ਗਏ | ਅਨਮੋਲ ਅਤੇ ਮੰਨਤ ਨੇ 750 ਦਾ ਪਹਿਲਾ ਇਨਾਮ, ਸਨੇਹਾ ਅਤੇ ਅੰਜਨਾ ਨੇ 550 ਦਾ ਦੂਜਾ ਇਨਾਮ, ਇਲਮਾ ਅਤੇ ਅਕਸ਼ਰਾ ਨੇ 400 ਦਾ ਤੀਜਾ ਇਨਾਮ, ਅਤੇ ਕਵਿਤਾ ਅਤੇ ਨਗੀਤਾ ਨੇ 300 ਨਕਦ ਦਾ ਚੌਥਾ ਇਨਾਮ ਜਿੱਤਿਆ | ਅਧਿਆਪਕ ਹਰਦੇਵ ਸਿੰਘ ਨੇ ਇਸ ਮੁਕਾਬਲੇ ਦਾ ਆਯੋਜਨ ਕੀਤਾ | ਸਕੂਲ ਦੇ ਸਰੀਰਕ ਸਿੱਖਿਆ ਲੈਕਚਰਾਰ ਮੈਡਮ ਮਨਜੀਤ ਕੌਰ ਨੂੰ ਟੀਚਰਜ਼ ਕਲੱਬ, ਅਬੋਹਰ ਵਲੋਂ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਵਿਚ ਪੰਜਾਬ ਗਰਾਮੀਣ ਬੈਂਕ ਦੇ ਵੱਲੋਂ ਵਿਜੀਲੈਂਸ ਅਵੇਅਰਨੈੱਸ ਵੀਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਾਈਬਰ ਕ੍ਰਾਈਮ ਜਾਂ ਫਾਈਨੈਂਸ਼ੀਅਲ ਠੱਗੀ ਤੋਂ ਬਚਿਆ ਜਾ ਸਕਦਾ ਹੈ | ਬੈਗ ਲੈੱਸ ਡੇ ਦੇ ਮੌਕੇ 'ਤੇ ਵਿਦਿਆਰਥਣਾਂ ਲਈ ਬਾਲ ਸਭਾ ਦਾ ਆਯੋਜਨ ਵੀ ਕੀਤਾ ਗਿਆ |