ਫ਼ਾਜ਼ਿਲਕਾ, 7 ਨਵੰਬਰ(ਅਮਰਜੀਤ ਸ਼ਰਮਾ)-ਵਿਜ਼ਡਮ ਕਾਨਵੈਂਟ ਸਕੂਲ ਦੇ ਕਿੰਡਰਗਾਰਟਨ ਵਿਭਾਗ ਵਿਚ ਇਕ ਰੰਗ-ਬਰੰਗਾ ਅਤੇ ਖ਼ੁਸ਼ੀਆਂ ਨਾਲ ਭਰਪੂਰ ਹੈਲੋਵੀਨ ਸਪੂਕਟੈਕੂਲਰ ਮਨਾਇਆ ਗਿਆ | ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਆਪਣੇ ਏ.ਬੀ.ਸੀ. ਨੂੰ ਕੁੱਝ ਸਮੇਂ ਲਈ ਛੱਡ ਕੇ ਰੂਪ ਬਦਲ ਲਏ, ਕੋਈ ਮਿੱਠੇ ਭੂਤ ਬਣੇ, ਕੋਈ ਕਲਾਸਿਕ ਜਾਦੂਗਰਨੀ ਅਤੇ ਕੋਈ ਬਹਾਦਰ ਸੁਪਰ ਹੀਰੋ ਬਣ ਕੇ ਸਾਰਿਆਂ ਦਾ ਦਿਲ ਜਿੱਤ ਲਿਆ | ਸਕੂਲ ਕੈਂਪਸ ਇਕ ਖ਼ੁਸ਼ੀ ਭਰੀ ਪਰੇਡ ਗਰਾੳਾੂਡ 'ਚ ਤਬਦੀਲ ਹੋ ਗਿਆ, ਜਿੱਥੇ ਹਰ ਬੱਚਾ ਆਪਣੀ ਕਲਪਨਾ ਦੇ ਰੰਗਾਂ 'ਚ ਰੰਗਿਆ ਹੋਇਆ ਦਿਖਾਈ ਦਿੱਤਾ | ਬੱਚਿਆਂ ਦੀਆਂ ਉਤਸ਼ਾਹ ਭਰੀਆਂ ਪੇਸ਼ਕਾਰੀਆਂ ਅਤੇ ਉਨ੍ਹਾਂ ਦੇ ਹਾਸਿਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ | ਦਿਨ ਦਾ ਸਭ ਤੋਂ ਖ਼ਾਸ ਆਕਰਸ਼ਨ ਸੀ ਫੈਂਸੀ ਡਰੈੱਸ ਪਰੇਡ, ਜਿਸ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕਲਾ ਤੇ ਰਚਨਾਤਮਿਕਤਾ ਸਾਫ਼-ਸਾਫ਼ ਝਲਕ ਰਹੀ ਸੀ | ਇਸ ਤੋਂ ਬਾਅਦ ਹੋਈ ਟਿ੍ਕ-ਓਰ-ਟਰੀਟ ਗਤੀਵਿਧੀਆਂ ਨੇ ਬੱਚਿਆਂ ਨੂੰ ਮਿੱਠੇ ਅਚੰਭਿਆਂ ਨਾਲ ਭਰ ਦਿੱਤਾ | ਵਿਜ਼ਡਮ ਕਾਨਵੈਂਟ ਸਕੂਲ ਵਲੋਂ ਆਯੋਜਿਤ ਇਹ ਪ੍ਰੋਗਰਾਮ ਬੱਚਿਆਂ ਲਈ Tਸਪੂਕੀ ਫਨU ਅਤੇ Tਫਨ ਲਰਨਿੰਗUਦਾ ਸ਼ਾਨਦਾਰ ਮਿਲਾਪ ਸਾਬਤ ਹੋਇਆ | ਸਕੂਲ ਪਿੰ੍ਰਸੀਪਲ ਸ੍ਰੀਮਤੀ ਨਿਮਰਤਾ ਸੰਧੂ ਨੇ ਕਿਹਾ ਕਿ ਬੱਚਿਆਂ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਉਨ੍ਹਾਂ ਦੀ ਰਚਨਾਤਮਿਕਤਾ, ਆਤਮ ਵਿਸ਼ਵਾਸ ਅਤੇ ਸਿੱਖਣ ਦੇ ਉਤਸ਼ਾਹ ਨੂੰ ਵਧਾਉਂਦੀਆਂ ਹਨ | ਸਾਡਾ ਉਦੇਸ਼ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ, ਸਗੋਂ ਜੀਵਨ ਦੀਆਂ ਖ਼ੁਸ਼ੀਆਂ ਨਾਲ ਜੁੜਿਆ ਅਨੁਭਵ ਵੀ ਦੇਣਾ ਹੈ |